ਆਲੂਆਂ ਦਾ ਪਿਛੇਤਾ ਝੁਲਸ ਰੋਗ, ਫਾਈਟੋਪਥੋਰਾ ਇੰਨਫੈਸਟੈਂਸ ਨਾਂ ਦੀ ਉੱਲੀ ਨਾਲ ਹੁੰਦਾ ਹੈ। ਇਸ ਦਾ ਅਸਰ ਇੰਨਾ ਭਿਆਨਕ ਹੁੰਦਾ ਹੈ ਕਿ ਇਹ ਥੋੜੇ ਸਮੇਂ ਵਿੱਚ ਕਾਫੀ ਜਿਆਦਾ ਫਸਲ ਨੂੰ ਤਬਾਹ ਕਰ ਦਿੰਦਾ ਹੈ। ਮਹਾਂਮਾਰੀ ਦੇ ਸਮੇਂ ਦੌਰਾਨ ਇਸ ਬੀਮਾਰੀ ਨਾਲ ਆਲੂ ਦੇ ਝਾੜ ਵਿੱਚ 80 ਪ੍ਰਤੀਸ਼ਤ ਤੋਂ ਵੱਧ ਫਸਲ ਤਬਾਹ ਹੋ ਜਾਂਦੀ ਹੈ। ਆਲੂਆਂ ਦਾ ਪਿਛੇਤਾ ਝੁਲਸ ਰੋਗ ਪਿਛਲੇ ਕੁਝ ਸਾਲਾਂ ਜਿਵੇਂ ਕਿ 1985-86, 1989-90, 1992-93, 1997-98, 2006-07 ਅਤੇ 2007-08 ਵਿੱਚ ਮਹਾਂਮਾਰੀ ਦੇ ਰੂਪ ਵਿੱਚ ਆਇਆ ਸੀ।
ਰਾਜ ਵਿੱਚ ਬੀਮਾਰੀ ਦੀ ਸਥਿਤੀ
ਆਲੂ ਦਾ ਪਿਛੇਤਾ ਝੁਲਸ ਰੋਗ ਜ਼ਿਆਦਾ ਕਰਕੇ ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਕਪੂਰਥਲਾ,
ਰੋਪੜ ਅਤੇ ਅੰਮ੍ਰਿਤਸਰ
ਵਿੱਚ ਆਉਂਦਾ
ਹੈ। ਹੁਸ਼ਿਆਰਪੁਰ
ਜ਼ਿਲ੍ਹਾ ਇਸ
ਬੀਮਾਰੀ ਨਾਲ
ਸਭ ਤੋਂ ਵੱਧ ਪ੍ਰਭਾਵਿਤ
ਹੁੰਦਾ ਹੈ।
ਅਨੁਕੂਲ ਮੌਸਮੀ
ਹਾਲਤਾਂ ਵਿੱਚ
ਇਹ ਬੀਮਾਰੀ
ਸਭ ਤੋਂ ਪਹਿਲਾਂ
ਹੁਸ਼ਿਆਰਪੁਰ
ਜ਼ਿਲ੍ਹੇ ਦੇ ਪਿੰਡ ਜਿਵੇਂ
ਕਿ ਸ਼ਾਮ ਚੁਰਾਸੀ,
ਮੈਹਟੀਆਣਾ,
ਫੁਗਲਾਣਾ ਅਤੇ
ਟਾਂਡਾ ਉੜਮੁੜ
ਦੇ ਇਲਾਕੇ ਵਿੱਚ
ਨਜ਼ਰ ਆਉਂਦੀ
ਹੈ ਅਤੇ ਬਾਅਦ
ਵਿੱਚ ਇਨ੍ਹਾਂ
ਥਾਵਾਂ ਤੋਂ
ਆਸ-ਪਾਸ ਦੇ ਇਲਾਕਿਆਂ
ਅਤੇ ਜ਼ਿਲ੍ਹਿਆਂ
ਵਿੱਚ ਫੈਲ ਜਾਂਦੀ
ਹੈ। ਲੁਧਿਆਣਾ,
ਪਟਿਆਲਾ, ਫਤਿਹਗੜ੍ਹ
ਸਾਹਿਬ, ਮੋਗਾ
ਅਤੇ ਸੰਗਰੂਰ
ਜ਼ਿਲਿਆਂ ਵਿੱਚ
ਇਹ ਬੀਮਾਰੀ
ਦਾ ਹਮਲਾ ਦਰਮਿਆਨੇ
ਰੂਪ ਵਿੱਚ ਮਿਲਦਾ
ਹੈ ਅਤੇ ਇੱਥੇ
ਇਹ ਬੀਮਾਰੀ
ਹਰ ਸਾਲ ਨਹੀਂ
ਆਉਂਦੀ ਜਾਂ
ਦੇਰ ਨਾਲ ਆਉਂਦੀ
ਹੈ। ਦੱਖਣੀ–ਪੱਛਮੀ
ਜ਼ਿਲ੍ਹੇ ਜਿਵੇਂ
ਕਿ ਬਠਿੰਡਾ,
ਫਰੀਦਕੋਟ ਅਤੇ
ਫਿਰੋਜ਼ਪੁਰ
ਇਸ ਬੀਮਾਰੀ
ਤੋਂ ਬਚੇ ਰਹਿੰਦੇ
ਹਨ। ਲੰਬੇ ਮਹਾਂਮਾਰੀ
ਵਾਲੇ ਸਾਲਾਂ
ਦੌਰਾਨ ਅਨੁਕੂਲ
ਮੌਸਮ ਵਿੱਚ
ਵੀ ਇਨ੍ਹਾਂ
ਜ਼ਿਲ੍ਹਿਆਂ
ਵਿੱਚ ਇਹ ਬੀਮਾਰੀ
ਬਹੁਤ ਘੱਟ ਦੇਖਣ
ਨੂੰ ਮਿਲਦੀ
ਹੈ। ਆਮ ਤੌਰ
ਤੇ ਅਗੇਤੀ ਆਲੂਆਂ
ਦੀ ਫਸਲ, ਜੋ ਕਿ
ਸਤੰਬਰ ਮਹੀਨੇ
ਵਿੱਚ ਬੀਜੀ
ਜਾਂਦੀ ਹੈ ਅਤੇ
ਅੱਧ ਨਵੰਬਰ
ਵਿੱਚ ਪੁੱਟ
ਲਈ ਜਾਂਦੀ ਹੈ,
ਇਸ ਬੀਮਾਰੀ
ਤੋਂ ਬਚ ਜਾਂਦੀ
ਹੈ, ਕਿਉਂਕਿ
ਉਸ ਸਮੇਂ ਤਾਪਮਾਨ
ਬੀਮਾਰੀ ਆਉਣ
ਲਈ ਅਨੁਕੂਲ
ਨਹੀਂ ਹੁੰਦਾ।
ਆਲੂਆਂ
ਦਾ ਫਸਲੀ ਚੱਕਰ
ਅਤੇ ਝੁਲਸ ਰੋਗ
ਆਉਣ ਦਾ ਅਨੁਕੂਲ
ਸਮਾਂ
ਪਿਛੇਤੇ ਝੁਲਸ ਰੋਗ ਦੇ ਲੱਛਣ
ਪੱਤਿਆਂ ਤੇ ਲੱਛਣ
- ਸ਼ੁਰੂ ਵਿੱਚ ਬੀਮਾਰੀ ਦੇ ਲੱਛਣ ਹੇਠਲੇ ਪੱਤਿਆਂ ਤੇ ਨਜ਼ਰ ਆਉਂਦੇ ਹਨ। ਬੀਮਾਰੀ ਦੇ ਹਮਲੇ ਨਾਲ
ਪਾਣੀ ਭਿੱਜੇ ਧੱਬੇ ਪੱਤਿਆਂ ਦੇ ਕਿਨਾਰਿਆਂ ਤੇ ਪੈ ਜਾਂਦੇ ਹਨ ਜੋ ਕਿ ਵੱਡੇ ਹੋ ਕੇ ਕਾਲੇ-ਭੂਰੇ ਰੰਗ
ਦੇ ਧੱਬਿਆਂ ਵਿੱਚ ਤਬਦੀਲ ਹੋ ਜਾਂਦੇ ਹਨ।
- ਨਮੀਂ ਵਾਲੇ ਦਿਨਾਂ ਵਿੱਚ ਸਵੇਰ ਵੇਲੇ ਚਿੱਟੇ ਰੰਗ ਦੀ ਉੱਲੀ ਇਨ੍ਹਾਂ ਧੱਬਿਆਂ ਦੇ ਥੱਲੇ ਵਾਲੇ
ਪਾਸੇ ਪ੍ਰਤੱਖ ਨਜ਼ਰ ਆਉਂਦੀ ਹੈ।
- ਜੇਕਰ ਮੌਸਮ ਖੁਸ਼ਕ ਹੋ ਜਾਵੇ ਤਾਂ ਇਹ ਕਾਲੇ ਧੱਬੇ ਪੱਤਿਆਂ ਨੂੰ ਸੁਕਾ ਦਿੰਦੇ ਹਨ।
- ਅਨੁਕੂਲ ਮੌਸਮ ਦੀਆਂ ਹਾਲਤਾਂ ਵਿੱਚ ਜਿਵੇਂ ਕਿ ਰੁੱਕ-ਰੁੱਕ ਕੇ ਬਾਰਿਸ਼ ਪੈਣ ਕਾਰਣ ਨਮੀਂ ਵੱਧ
ਜਾਵੇ ਅਤੇ ਤਾਪਮਾਨ ਘੱਟ ਜਾਵੇ, ਤਾਂ ਇਹ ਬੀਮਾਰੀ ਬਹੁਤ ਜਲਦੀ ਫੈਲਦੀ ਹੈ ਅਤੇ ਸਾਰੀ ਦੀ ਸਾਰੀ ਫਸਲ
7-10 ਦਿਨਾਂ ਵਿੱਚ ਸੜ ਜਾਂਦੀ ਹੈ।
|
|
ਝੁਲਸ
ਰੋਗ ਦਾ ਪੱਤਿਆਂ
ਉੱਪਰ ਹਮਲਾ |
ਝੁਲਸ
ਰੋਗ ਨਾਲ ਪ੍ਰਭਾਵਿਤ
ਪੱਤੇ |
|
|
ਪੱਤਿਆਂ
ਦੇ ਹੇਠਲੇ ਪਾਸੇ
ਚਿੱਟੀ ਉੱਲੀ |
ਬੀਮਾਰੀ
ਨਾਲ ਪ੍ਰਭਾਵਿਤ
ਖੇਤ |
ਤਣੇ ਤੇ ਲੱਛਣ
- ਤਣੇ ਤੇ ਭੂਰੇ ਰੰਗ ਦੇ ਲੰਬੂਤਰੇ ਧੱਬੇ ਪੈ ਜਾਂਦੇ ਹਨ। ਬਾਅਦ ਵਿੱਚ ਪੌਦਾ ਉੱਪਰੋਂ ਥੱਲੇ ਨੂੰ
ਝੁੱਕ ਜਾਂਦਾ ਹੈ।
- ਕਈ ਵਾਰ ਤਣੇ ਦੇ ਉਪਰਲੇ ਹਿੱਸੇ ਤੇ ਹਮਲਾ ਹੋਣ ਨਾਲ ਬੂਟਾ ਉੱਪਰੋਂ ਸੁੱਕਣਾ ਸ਼ੁਰੂ ਹੋ ਜਾਂਦਾ
ਹੈ।
- ਤਣੇ ਦੇ ਬੀਮਾਰੀ ਵਾਲੇ ਹਿੱਸੇ ਤੇ ਚਿੱਟੀ ਉੱਲੀ ਪੈਦਾ ਹੋ ਜਾਂਦੀ ਹੈ ਜੋ ਕਿ ਸਵੇਰ ਵੇਲੇ ਜਿਆਦਾ
ਪ੍ਰਤੱਖ ਨਜ਼ਰ ਆਉਂਦੀ ਹੈ।
|
ਤਣੇ ਤੇ ਝੁਲਸ
ਰੋਗ ਦੇ ਲੱਛਣ |
ਆਲੂਆਂ ਤੇ ਲੱਛਣ
- ਬੀਮਾਰੀ ਵਾਲੇ ਆਲੂਆਂ ਉੱਪਰ ਬੇਢੰਗੇ ਭੂਰੇ ਰੰਗ ਦੇ ਦਾਗ ਪੈ ਜਾਂਦੇ ਹਨ, ਜੋ ਕਿ ਥੋੜੇ ਡੂੰਘੇ
ਹੁੰਦੇ ਹਨ। ਇਨ੍ਹਾਂ ਦਾਗਾਂ ਦਾ ਅੰਦਰ ਵਾਲਾ ਹਿੱਸਾ ਭੂਰਾ ਅਤੇ ਥੋੜਾ ਡੂੰਘਾ ਹੁੰਦਾ ਹੈ। ਨੀਂਮ
ਪਹਾੜੀ ਇਲਾਕਿਆਂ ਦੇ ਕਿਸਾਨ ਇਸ ਨੂੰ ਪੱਥਰ ਦਾਗ ਵੀ ਆਖਦੇ ਹਨ। ਪਹਿਲਾਂ–ਪਹਿਲਾਂ ਇਹ ਦਾਗ ਸਖਤ
ਹੁੰਦੇ ਹਨ ਪਰ ਬਾਅਦ ਵਿੱਚ ਇਨ੍ਹਾਂ ਦਾਗਾਂ ਤੇ ਜ਼ਮੀਨ ਵਿਚਲੇ ਪਏ ਬੈਕਟੀਰੀਆ ਦਾ ਹਮਲਾ ਹੋ ਜਾਣ ਕਾਰਨ
ਇਹ ਪੋਲੇ ਹੋ ਜਾਂਦੇ ਹਨ ਅਤੇ ਗੁਦਾਮਾਂ ਵਿੱਚ ਹੀ ਗਲ ਜਾਂਦੇ ਹਨ।
- ਛੋਟੇ ਆਕਾਰ ਦੇ ਆਲੂਆਂ ਤੇ ਇਸ ਬੀਮਾਰੀ ਦਾ ਹਮਲਾ ਜ਼ਿਆਦਾ ਹੁੰਦਾ ਹੈ ਅਤੇ ਭਾਰੀ ਜ਼ਮੀਨ ਵਿੱਚ
ਬੀਮਾਰੀ ਵਾਲੇ ਆਲੂ ਛੇਤੀ ਗਲ ਜਾਂਦੇ ਹਨ।
- ਝੁਲਸ ਰੋਗ ਗੁਦਾਮ ਵਿੱਚ ਪਏ ਇੱਕ ਆਲੂ ਤੋਂ ਦੂਸਰੇ ਆਲੂ ਤੇ ਨਹੀਂ ਫੈਲਦਾ।
- ਅਲੱਗ-ਅਲੱਗ ਕਿਸਮਾਂ ਤੇ ਬੀਮਾਰੀ ਦੀ ਮਾਤਰਾ ਘੱਟ ਜਾਂ ਵੱਧ ਹੋ ਸਕਦੀ ਹੈ।
|
|
ਆਲੂਆਂ ਤੇ ਝੁਲਸ ਰੋਗ ਦੇ ਲੱਛਣ |
ਬਹਾਰ ਰੁੱਤ ਦੀ ਫਸਲ ਤੇ ਪਿਛੇਤਾ ਝੁਲਸ ਰੋਗ :- - ਬਹਾਰ ਰੁੱਤ ਵਾਲੀ ਫਸਲ ਜੋ ਕਿ ਜਨਵਰੀ ਦੇ ਮਹੀਨੇ ਬੀਜੀ ਜਾਂਦੀ ਹੈ ਇਸ ਬੀਮਾਰੀ ਨਾਲ ਜ਼ਿਆਦਾ
ਪ੍ਰਭਾਵਿਤ ਹੁੰਦੀ ਹੈ ਕਿਉਂਕਿ ਬੀਮਾਰੀ ਦੇ ਬੀਜਾਣੂੰ ਜਿਆਦਾ ਕਰਕੇ ਪਹਿਲਾਂ ਤੋਂ ਬੀਜੀ ਫਸਲ ਤੋਂ ਆ
ਕੇ ਇਸ ਉੱਪਰ ਬੀਮਾਰੀ ਦੀ ਲਾਗ ਲਾ ਦਿੰਦੇ ਹਨ। ਇਨ੍ਹਾਂ ਹਾਲਤਾਂ ਵਿੱਚ ਕਰੂੰਬਲਾਂ ਮਰ ਜਾਂਦੀਆਂ ਹਨ
ਅਤੇ ਤਣੇ ਤੇ ਭੂਰੇ ਲੰਬੂਤਰੇ ਧੱਬੇ ਪੈ ਜਾਂਦੇ ਹਨ। ਇਹ ਛੋਟੇ ਬੂਟੇ ਜਲਦੀ ਮਰ ਜਾਂਦੇ ਹਨ, ਜਿਸ ਨਾਲ
ਝਾੜ ਤੇ ਮਾੜਾ ਅਸਰ ਪੈਂਦਾ ਹੈ।
|
ਛੋਟੇ ਬੂਟੇ ਤੇ ਬੀਮਾਰੀ ਦਾ ਹਮਲਾ |
ਬੀਮਾਰੀ ਦਾ ਮੁੱਖ ਸੋਮਾ, ਵੱਧਣਾ ਅਤੇ ਫੈਲਣਾ :-
- ਪੰਜਾਬ ਅਤੇ ਨਾਲ ਦੇ ਮੈਦਾਨੀ ਇਲਾਕਿਆਂ ਵਿੱਚ ਆਲੂਆਂ ਦੇ ਪਿਛੇਤੇ ਝੁਲਸ ਰੋਗ ਦਾ ਮੂਲ ਸੋਮਾ
ਬੀਮਾਰੀ ਵਾਲੇ ਆਲੂ ਹਨ ਜੋ ਕਿ ਅਰੋਗ ਆਲੂਆਂ ਵਿੱਚ ਮਿਲੇ ਹੁੰਦੇ ਹਨ ਅਤੇ ਬੋਰੀਆਂ ਵਿੱਚ ਪਾ ਕੇ ਠੰਡੇ
ਗੋਦਾਮਾਂ ਵਿੱਚ ਰੱਖੇ ਜਾਂਦੇ ਹਨ।
- ਇਨ੍ਹਾਂ ਬੀਮਾਰ ਆਲੂਆਂ ਵਿੱਚੋਂ ਕੁਝ ਇੱਕ ਆਲੂ ਉੱਗਣ ਤੋਂ ਬਾਅਦ ਬੀਮਾਰੀ ਵਾਲੇ ਬੂਟੇ ਪੈਦਾ ਕਰ
ਦਿੰਦੇ ਹਨ। ਇਨ੍ਹਾਂ ਬੂਟਿਆਂ ਤੇ ਉੱਲੀ ਦੇ ਬੀਜਾਣੂੰ ਪੈਦਾ ਹੋ ਜਾਂਦੇ ਹਨ ਜੋ ਕਿ ਨਾਲ ਦੇ ਬੂਟਿਆਂ
ਤੇ ਜਾ ਕੇ ਬੀਮਾਰੀ ਫੈਲਾਅ ਦਿੰਦੇ ਹਨ।
- ਜਿਆਦਾ ਤੌਰ ਤੇ ਬੀਮਾਰੀ ਵਾਲੇ ਆਲੂ ਜਾਂ ਤਾਂ ਜੰਮਦੇ ਨਹੀਂ ਜਾਂ ਫਿਰ ਜੰਮਣ ਤੋਂ ਬਾਅਦ ਛੇਤੀ ਹੀ
ਮਰ ਜਾਂਦੇ ਹਨ , ਜਿਸ ਨਾਲ ਬੂਟਿਆਂ ਦੀ ਗਿਣਤੀ ਘੱਟ ਜਾਂਦੀ ਹੈ। ਉੱਲੀ ਦੇ ਬੀਜਾਣੂੰ ਮੀਂਹ ਪੈਣ
ਨਾਲ ਪੱਤਿਆਂ ਅਤੇ ਤਣੇ ਤੋਂ ਜਮੀਨ ਵਿੱਚ ਰਲ ਜਾਂਦੇ ਹਨ ਅਤੇ ਨਵੇਂ ਬਣੇ ਆਲੂਆਂ ਤੇ ਬੀਮਾਰੀ ਲਗਾ
ਦਿੰਦੇ ਹਨ।
- ਜਿਆਦਾਤਰ ਗੋਦਾਮ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਹਨ। ਇਨ੍ਹਾਂ ਦੋ ਜ਼ਿਲ੍ਹਿਆਂ ਵਿੱਚ
ਇਸੇ ਕਰਕੇ ਬੀਮਾਰੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਬੀਮਾਰੀ ਵਾਲੇ ਆਲੂਆਂ ਦੇ ਛਾਂਟੀ ਕੀਤੇ
ਢੇਰ ਅਤੇ ਕੁਝ ਬੀਮਾਰ ਆਲੂ ਬੀਜ ਵਿੱਚ ਰਲੇ ਹੋਣ ਕਾਰਨ ਬੀਮਾਰੀ ਲਗਾਉਣ ਦਾ ਮੁੱਖ ਸੋਮਾ ਬਣ ਜਾਂਦੇ
ਹਨ।
- ਬਹਾਰ ਰੁੱਤ ਦੀ ਫਸਲ ਵਾਸਤੇ ਪਹਿਲਾਂ ਲੱਗੀ ਹੋਈ ਬੀਮਾਰ ਫਸਲ ਬੀਮਾਰੀ ਲਗਾਉਣ ਦਾ ਮੁੱਖ ਸੋਮਾ ਬਣ
ਜਾਂਦੀ ਹੈ।
|
ਖੇਤ ਨੇੜੇ ਬੀਮਾਰੀ ਵਾਲੇ ਆਲੂਆਂ ਦਾ ਢੇਰ |
ਬੀਮਾਰੀ ਦਾ ਜੀਵਨ ਚੱਕਰ
- ਬੀਮਾਰੀ ਲਗਾਉਣ ਵਾਲੀ ਇਹ ਉੱਲੀ (ਫਾਇਟੋਪਥੋਰਾ ਇਨਫੈਸਟੈੰਸ) ਬੀਮਾਰੀ ਦੀ ਮਾਰ ਹੇਠਾਂ ਆਏ ਆਲੂਆਂ
ਵਿੱਚ ਆ ਜਾਂਦੀ ਹੈ। ਗਰਮੀ ਦੇ ਮੌਸਮ ਵੇਲੇ ਇਹ ਆਲੂ ਠੰਡੇ ਗੋਦਾਮਾਂ ਵਿੱਚ ਰੱਖ ਦਿੱਤੇ ਜਾਂਦੇ ਹਨ
ਜਿੱਥੇ ਇਹ ਉੱਲੀ ਆਲੂਆਂ ਵਿੱਚ ਉਸੇ ਤਰ੍ਹਾਂ ਹੀ ਪਈ ਰਹਿੰਦੀ ਹੈ।
- ਜਦੋਂ ਇਹ ਆਲੂ ਅਗਲੀ ਫਸਲ (ਮੁੱਖ ਸਮੇਂ) ਜਾਂ ਬਾਅਦ ਵਿੱਚ ਬੀਜੇ ਜਾਂਦੇ ਹਨ , ਤਾਂ ਇਹ ਬੀਮਾਰੀ
ਲਗਾਉਣ ਦਾ ਮੁੱਖ ਸੋਮਾ ਬਣਦੇ ਹਨ। ਜਦੋਂ ਇਨ੍ਹਾਂ ਆਲੂਆਂ ਵਿੱਚੋਂ ਪੌਦੇ ਨਿਕਲਦੇ ਹਨ ਤਾਂ ਉਨ੍ਹਾਂ
ਤੇ ਇਹ ਬੀਮਾਰੀ ਦੀ ਲਾਗ ਲੱਗ ਜਾਂਦੀ ਹੈ। ਇਨ੍ਹਾਂ ਪੌਦਿਆਂ ਤੋਂ ਹੀ ਬੀਮਾਰੀ ਹਵਾ ਜਾਂ ਮੀਂਹ ਦੇ
ਨਾਲ ਅੱਗੇ ਫੈਲ ਜਾਂਦੀ ਹੈ।
- ਬੀਮਾਰੀ ਦੇ ਪਹਿਲੇ ਲੱਛਣ ਨਜ਼ਰ ਆਉਣ ਤੱਕ
3 ਤੋਂ 7 ਦਿਨ ਲੱਗ ਜਾਂਦੇ ਹਨ। ਪੱਤਿਆਂ ਦੇ ਹੇਠਲੇ ਪਾਸੇ
ਚਿੱਟੇ ਰੰਗ ਦੀ ਉੱਲੀ (ਬੀਜਾਣੂੰ) ਨਜ਼ਰ ਆਉਂਦੀ ਹੈ ਜੋ ਕਿ ਸਵੇਰ ਦੇ ਵੇਲੇ ਜਿਆਦਾ ਪ੍ਰਤੱਖ ਹੁੰਦੀ
ਹੈ। ਉੱਲੀ ਦੇ ਇਹ ਬੀਜਾਣੂੰ ਨੇੜੇ ਦੇ ਪੌਦਿਆਂ ਤੇ ਜਾ ਕੇ ਬੀਮਾਰੀ ਫੈਲਾਅ ਦਿੰਦੇ ਹਨ ਅਤੇ ਇਸ ਤਰ੍ਹਾਂ
ਇਹ ਚੱਕਰ ਹਰ 4 ਤੋਂ
10 ਦਿਨਾਂ ਬਾਅਦ ਚੱਲਦਾ ਰਹਿੰਦਾ ਹੈ ਜੋ ਕਿ ਵਾਤਾਵਰਣ ਦੇ ਤਾਪਮਾਨ ਅਤੇ ਨਮੀਂ
ਤੇ ਨਿਰਭਰ ਕਰਦਾ ਹੈ।
- ਜੇ ਤਾਪਮਾਨ 10 ਡਿਗਰੀ ਸੈਟੀਂਗ੍ਰੇਡ ਤੋਂ ਥੱਲੇ ਹੋਵੇ, ਤਾਂ ਬੀਮਾਰੀ ਦਾ ਵਾਧਾ ਘੱਟ ਜਾਂਦਾ ਹੈ
ਅਤੇ ਬੀਮਾਰੀ ਨੂੰ ਜੀਵਨ ਚੱਕਰ ਪੂਰਾ ਕਰਨ ਲਈ ਜਿਆਦਾ ਸਮਾਂ ਲੱਗ ਜਾਂਦਾ ਹੈ। ਜਦੋਂ ਤਾਪਮਾਨ
16-18 ਡਿਗਰੀ ਸੈਟੀਂਗ੍ਰੇਡ ਹੋਵੇ, ਤਾਂ ਇਹ
3-4 ਦਿਨਾਂ ਦੇ ਅੰਦਰ ਹੀ ਚੱਕਰ ਪੂਰਾ ਕਰ ਲੈਂਦੀ ਹੈ।
- ਉੱਲੀ ਦੇ ਬੀਜਾਣੂੰ ਮੀਂਹ ਪੈਣ ਤੇ ਪੱਤਿਆਂ ਅਤੇ ਤਣੇ ਤੋਂ ਜ਼ਮੀਨ ਵਿੱਚ ਰਲ ਜਾਂਦੇ ਹਨ, ਜੋ ਧਰਤੀ
ਵਿਚਲੇ ਆਲੂਆਂ ਤੇ ਬੀਮਾਰੀ ਲਗਾਉਣ ਦਾ ਮੁੱਖ ਕਾਰਨ ਬਣਦੇ ਹਨ।
- ਜਿਹੜੇ ਆਲੂ ਥੋੜੇ ਜਮੀਨ ਤੋਂ ਬਾਹਰ ਨਜ਼ਰ ਆਉਂਦੇ ਹਨ, ਉਨ੍ਹਾਂ ਤੇ ਝੁਲਸ ਰੋਗ ਜਲਦੀ ਲੱਗ ਜਾਂਦਾ
ਹੈ।
- ਇਹ ਬੀਮਾਰ ਆਲੂ ਅਗਲੇ ਮੌਸਮ ਦੀ ਫਸਲ ਤੇ ਬੀਮਾਰੀ ਦੀ ਲਾਗ ਲਗਾਉਣ ਦਾ ਮੁੱਖ ਸੋਮਾ ਬਣਦੇ ਹਨ।
|
ਪੰਜਾਬ ਵਿੱਚ ਝੁਲਸ ਰੋਗ ਦਾ ਜੀਵਨ ਚੱਕਰ |
ਪਿਛੇਤੇ ਝੁਲਸ ਰੋਗ ਦੀ ਉੱਲੀ ਦੀਆਂ ਜਾਤੀਆਂ :
ਪੰਜਾਬ ਵਿੱਚ ਆਲੂਆਂ ਦੇ ਪਿਛੇਤੇ ਝੁਲਸ ਰੋਗ ਦੀ ਉੱਲੀ ਦੀਆਂ ਕਈ ਜਾਤੀਆਂ ਮਿਲਦੀਆਂ ਹਨ। ਪਰ ਮੁੱਖ
ਤੋਰ ਤੇ ਹੇਠ ਲਿਖੀਆਂ ਜਾਤੀਆਂ ਆਮ ਪਾਈਆਂ ਜਾਂਦੀਆਂ ਹਨ :-
- 1.2.3.4.5.7.10.11
- 1.2.3.4.7.10.11
- 1.2.3.4.5.7.11
|
|
ਉੱਲੀ ਦੇ
ਬੀਜਾਣੂੰ |
|