ਵੈੱਬ ਅਧਾਰਿਤ ਆਲੂਆਂ ਦੇ ਪਿਛੇਤਾ ਝੁਲਸ ਰੋਗ ਲਈ
ਨਿਰਣਾਇਕ ਪ੍ਰਣਾਲੀ
ਅੰਗਰੇਜ਼ੀ ਵਿੱਚ
ਮੁੱਖ ਪੰਨਾ ਆਲੂਆਂ ਦਾ ਪਿਛੇਤਾ ਝੁਲਸ ਰੋਗ-ਨਕਸ਼ੇ ਪ੍ਰੋਜੈਕਟ ਸੰਬੰਧੀ ਜਾਣਕਾਰੀ ਅਕਸਰ ਪੁੱਛੇ ਜਾਣ ਵਾਲੇ ਸਵਾਲ
ਪੰਜਾਬ ਵਿੱਚ ਆਲੂਆਂ ਦੀ ਪੈਦਾਵਾਰ
ਆਲੂਆਂ ਦਾ ਪਿਛੇਤਾ ਝੁਲਸ ਰੋਗ
ਝੁਲਸ ਰੋਗ ਦੇ ਵਾਧੇ ਲਈ ਅਨੁਕੂਲ ਹਾਲਤਾਂ
ਝੁਲਸ ਰੋਗ ਦੀ ਰੋਕਥਾਮ
ਝੁਲਸ ਰੋਗ ਦੀ ਰੋਕਥਾਮ ਵਾਸਤੇ ਸਾਵਧਾਨੀਆਂ ਅਤੇ ਕੁਝ ਜਰੂਰੀ ਨੁਕਤੇ
ਸੰਪਰਕ ਕਰੋ
ਪੰਜਾਬ ਵਿੱਚ ਸਵੈਚਾਲਿਕ ਮੌਸਮ ਸਟੇਸ਼ਨਾਂ ਦੀ ਸਥਿਤੀ
ਅਕਸਰ ਪੁੱਛੇ ਜਾਣ ਵਾਲੇ ਸਵਾਲ
  • ਪੰਜਾਬ ਵਿੱਚ ਆਲੂਆਂ ਦੇ ਝੁਲਸ ਰੋਗ ਨਾਲ ਜਿਆਦਾ ਪ੍ਰਭਾਵਿਤ ਜ਼ਿਲ੍ਹੇ ਕਿਹੜੇ ਹਨ?
    ਪੰਜਾਬ ਵਿੱਚ ਹੁਸ਼ਿਆਰਪੁਰ, ਰੋਪੜ, ਨਵਾਂ ਸ਼ਹਿਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ਆਲੂਆਂ ਦੇ ਝੁਲਸ ਰੋਗ ਨਾਲ ਜਿਆਦਾ ਪ੍ਰਭਾਵਿਤ ਹਨ।

  • ਆਲੂਆਂ ਦਾ ਝੁਲਸ ਰੋਗ ਪੰਜਾਬ ਵਿੱਚ ਕਦੋਂ ਆਉਂਦਾ ਹੈ?
    ਪੰਜਾਬ ਵਿੱਚ ਆਮ ਕਰਕੇ ਆਲੂਆਂ ਦਾ ਝੁਲਸ ਰੋਗ ਨਵੰਬਰ ਦੇ ਦੂਜੇ ਹਫਤੇ ਵਿੱਚ ਆਉਂਦਾ ਹੈ।

  • ਪੰਜਾਬ ਵਿੱਚ ਝੁਲਸ ਰੋਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਆਲੂਆਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ?
    ਕੁਫਰੀ ਚੰਦਰਮੁੱਖੀ ਅਤੇ ਕੁਫਰੀ ਪੁਖਰਾਜ

  • ਪੰਜਾਬ ਵਿੱਚ ਆਲੂਆਂ ਦਾ ਝੁਲਸ ਰੋਗ ਕਿਵੇਂ ਜੀਵਤ ਰਹਿੰਦਾ ਹੈ?
    ਠੰਡੇ ਗੋਦਾਮਾਂ ਵਿੱਚ ਰੱਖੇ ਝੁਲਸ ਰੋਗ ਨਾਲ ਪ੍ਰਭਾਵਿਤ ਆਲੂਆਂ ਰਾਹੀਂ।

  • ਆਲੂਆਂ ਦੇ ਝੁਲਸ ਰੋਗ ਲਈ ਅਨੁਕੂਲ ਮੌਸਮੀ ਹਾਲਾਤ ਕਿਹੜੇ-ਕਿਹੜੇ ਹਨ?
    10-20 ਡਿਗਰੀ ਸੈਟੀਂਗ੍ਰੇਡ ਤਾਪਮਾਨ, 90 ਪ੍ਰਤੀਸ਼ਤ ਤੋਂ ਵੱਧ ਨਮੀਂ, ਰੁੱਕ-ਰੁੱਕ ਕੇ ਬਾਰਿਸ਼ ਹੋਣਾ, ਬੱਦਲਵਾਈ ਅਤੇ ਧੁੰਦਲਾ ਮੌਸਮ ਹੋਣਾ ਆਦਿ।

  • ਆਲੂਆਂ ਦੇ ਝੁਲਸ ਰੋਗ ਨੂੰ ਰੋਕਣ ਦੇ ਕਿਹੜੇ-ਕਿਹੜੇ ਤਰੀਕੇ ਹਨ?
    ਸਿਹਤਮੰਦ ਬੀਜ ਦੀ ਵਰਤੋਂ, ਬੀਮਾਰੀ ਦੀਆਂ ਟਾਕਰਾ ਕਰਨ ਵਾਲੀਆਂ ਕਿਸਮਾਂ ਦੀ ਬੀਜਾਈ, ਰੋਗੀ ਆਲੂਆਂ ਨੂੰ ਛਾਂਟੀ ਕਰਕੇ ਨਸ਼ਟ ਕਰਨਾ, ਖੇਲਾਂ ਉੱਚੀਆਂ ਬਣਾ ਕੇ ਬੀਜਾਈ ਕਰਨਾ, ਉੱਲੀਨਾਸ਼ਕ ਦਵਾਈਆਂ ਦੀ ਵਰਤੋਂ ਆਦਿ।

  • ਕੀ ਆਲੂਆਂ ਦਾ ਝੁਲਸ ਰੋਗ ਕਿਸੇ ਹੋਰ ਫਸਲ ਨੂੰ ਵੀ ਖਰਾਬ ਕਰਦਾ ਹੈ?
    ਹਾਂ, ਟਮਾਟਰਾਂ ਨੂੰ ।

  • ਉੱਲੀਨਾਸ਼ਕ ਦਵਾਈਆਂ ਦਾ ਛਿੜਕਾਅ ਕਦੋਂ ਕੀਤਾ ਜਾਣਾ ਚਾਹੀਦਾ ਹੈ?
    ਬੀਮਾਰੀ ਆਉਣ ਤੋਂ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ।

  • ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਹੜੇ ਉੱਲੀਨਾਸ਼ਕ ਇਸ ਬੀਮਾਰੀ ਦੀ ਰੋਕਥਾਮ ਲਈ ਸਿਫਾਰਿਸ਼ ਕੀਤੇ ਜਾਂਦੇ ਹਨ?
    ਬੀਮਾਰੀ ਆਉਣ ਤੋਂ ਪਹਿਲਾਂ ਇਡੋਫਿਲ ਐਮ-45 ਜਾਂ ਐਂਟਰਾਕੋਲ ਜਾਂ ਕਵਚ 500-700 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ੭ ਦਿਨਾਂ ਦੇ ਵਕਫੇ ਤੇ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜਿਆਦਾ ਗੰਭੀਰ ਹਾਲਤਾਂ ਵਿੱਚ ਰਿਡੋਮਿਲ ਗੋਲਡ ਜਾਂ ਸੈਕਟਿਨ ਜਾਂ ਈਕੂਏਸ਼ਨ ਪ੍ਰੋ ਜਾਂ ਕਰਜ਼ੇਟ ਐਮ-8 ਨੂੰ 700 ਗ੍ਰਾਮ ਪ੍ਰਤੀ ਏਕੜ 10 ਦਿਨਾਂ ਦੇ ਵਕਫੇ ਤੇ ਛਿੜਕਾਅ ਕਰਨਾ ਚਾਹੀਦਾ ਹੈ।

  • ਕੀ ਮੈਟਾਕੈਲਸਿਲ ਨੂੰ ਮੈਨਕੋਜ਼ੇਬ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ?
    ਨਹੀਂ, ਮੈਟਾਲੈਕਸਿਲ ਨੂੰ ਪਹਿਲਾਂ ਤੋਂ ਤਿਆਰ ਪੈਕਟ ਬੰਦ ਘੋਲ ਮੈਨਕੋਜ਼ੇਬ ਨਾਲ ਵਰਤਣਾ ਚਾਹੀਦਾ ਹੈ।

  • ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਠੰਡੇ ਗੋਦਾਮਾਂ ਚੋਂ ਕੱਢਣ ਤੋਂ ਬਾਅਦ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?
    ਕੇਵਲ ਬਿਮਾਰੀ ਰਹਿਤ ਆਲੂ ਹੀ ਵਰਤਣੇ ਚਾਹੀਦੇ ਹਨ ਅਤੇ ਬੀਮਾਰੀ ਵਾਲੇ ਆਲੂਆਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।
49127
© 2009 - - ਪੰਜਾਬ ਖੇਤੀਬਾੜੀ ਯੂਨੀਵਰਸਿਟੀ