|
ਝੁਲਸ ਰੋਗ ਦੇ ਵਾਧੇ ਲਈ ਅਨੁਕੂਲ ਹਾਲਤਾਂ |
- ਪੰਜਾਬ ਵਿੱਚ ਆਮ ਤੌਰ ਤੇ ਝੁਲਸ ਰੋਗ ਤਕਰੀਬਨ ਨਵੰਬਰ ਦੇ ਪਹਿਲੇ ਜਾਂ ਦੂਸਰੇ ਹਫਤੇ ਸ਼ੁਰੂ ਹੋ
ਜਾਂਦਾ ਹੈ। ਉਸ ਸਮੇਂ ਮੁੱਖ ਮੌਸਮ ਦੀ ਬੀਜ ਵਾਲੀ ਫਸਲ ਸਿਰਫ
40-45 ਦਿਨਾਂ ਦੀ ਹੁੰਦੀ ਹੈ। ਆਲੂਆਂ
ਦੀ ਕੱਚੀ ਪੁਟਾਈ ਲਈ ਅਗੇਤੀ ਬੀਜੀ ਫਸਲ (ਸਤੰਬਰ) ਜੋ ਕਿ ਨਵੰਬਰ ਦੇ ਸ਼ੁਰੂ ਵਿੱਚ ਹੀ ਪੁੱਟ ਲਈ ਜਾਂਦੀ
ਹੈ, ਇਸ ਬੀਮਾਰੀ ਦੇ ਹਮਲੇ ਤੋਂ ਬੱਚ ਜਾਂਦੀ ਹੈ। ਕਿਉਂਕਿ ਉਦੋਂ ਮੌਸਮ ਵਿੱਚ ਗਰਮੀ ਜ਼ਿਆਦਾ ਅਤੇ ਨਮੀਂ
ਘੱਟ ਹੁੰਦੀ ਹੈ।
- ਸਤੰਬਰ ਵਿੱਚ ਜ਼ਮੀਨ ਦਾ ਤਾਪਮਾਨ, ਹਵਾ ਦੇ ਤਾਪਮਾਨ ਨਾਲੋਂ
4 ਡਿਗਰੀ ਸੈਂਟੀਗ੍ਰੇਡ ਜ਼ਿਆਦਾ ਹੁੰਦਾ
ਹੈ। ਜਿਸ ਨਾਲ ਜ਼ਮੀਨ ਵਿੱਚ ਬੀਜੇ ਬੀਮਾਰੀ ਵਾਲੇ ਆਲੂ ਗਲ ਜਾਂਦੇ ਹਨ। ਇਸ ਨਾਲ ਬੀਮਾਰੀ ਲਗਾਉਣ
ਵਾਲੇ ਉੱਲੀ ਦੇ ਬੀਜਾਣੂੰ ਵੀ ਮਰ ਜਾਂਦੇ ਹਨ। ਇਹ ਦੇਖਣ ਵਿੱਚ ਆਇਆ ਹੈ ਕਿ ਇਸ ਉੱਲੀ ਦੇ ਬੀਜਾਣੂੰ
30 ਡਿਗਰੀ ਸੈਟੀਂਗ੍ਰੇਡ ਤੋਂ ਵੱਧ ਤਾਪਮਾਨ ਤੇ ਖਤਮ ਹੋ ਜਾਂਦੇ ਹਨ।
- ਮੁੱਖ ਸਮੇਂ ਦੀ ਫਸਲ (ਜੋ ਅਕਤੂਬਰ ਮਹੀਨੇ ਬੀਜੀ ਜਾਂਦੀ ਹੈ) ਅਤੇ ਬਾਅਦ (ਜਨਵਰੀ) ਵਿੱਚ ਬੀਜੀ
ਫਸਲ ਅਕਸਰ ਝੁਲਸ ਰੋਗ ਦਾ ਸ਼ਿਕਾਰ ਹੋ ਜਾਂਦੀ ਹੈ। ਜੇਕਰ ਮੌਸਮ ਦੀਆਂ ਹਾਲਤਾਂ ਅਨੁਕੂਲ ਹੋ ਜਾਣ ਤਾਂ
ਇਹ ਬੀਮਾਰੀ ਮਾਰਚ-ਅਪ੍ਰੈਲ ਤੱਕ ਚੱਲਦੀ ਰਹਿੰਦੀ ਹੈ।
- ਮੁੱਖ ਸਮੇਂ ਦੀ ਫਸਲ ਵੇਲੇ ਔਸਤਨ ਤਾਪਮਾਨ
15-18 ਡਿਗਰੀ ਸੈਟੀਂਗ੍ਰੇਡ ਅਤੇ ਔਸਤਨ ਨਮੀਂ
60-80 ਪ੍ਰਤੀਸ਼ਤ ਦੇ ਕਰੀਬ ਰਹਿੰਦੀ ਹੈ। ਰਾਤ ਵੇਲੇ ਤਰੇਲ ਪੈ ਜਾਂਦੀ ਹੈ ਅਤੇ ਦਿਨ ਵੇਲੇ ਧੁੱਪ ਨਿਕਲਦੀ ਹੈ
। ਇਨ੍ਹਾਂ ਹਾਲਤਾਂ ਵਿੱਚ ਬੀਮਾਰੀ ਜ਼ਿਆਦਾ ਨਹੀਂ ਫੈਲਦੀ ਅਤੇ ਆਮ ਤੌਰ ਤੇ ਦੱਬੀ ਰਹਿੰਦੀ ਹੈ।
- ਜਦੋਂ ਨਵੰਬਰ–ਦਸੰਬਰ ਦੇ ਮਹੀਨੇ ਸਿਆਲੂ ਬਾਰਿਸ਼ਾਂ ਸ਼ੁਰੂ ਹੋ ਜਾਣ ਕਾਰਨ ਨਮੀਂ
90 ਪ੍ਰਤੀਸ਼ਤ ਤੋਂ
ਜਿਆਦਾ ਹੋ ਜਾਵੇ,
6 ਤੋਂ 7 ਦਿਨਾਂ ਤੱਕ ਬੱਦਲਵਾਈ ਜਾਂ ਧੁੰਦ ਰਹੇ ਅਤੇ ਵਾਤਾਵਰਣ ਦਾ ਤਾਪਮਾਨ
10-20 ਡਿਗਰੀ ਸੈਂਟੀਗ੍ਰੇਡ ਹੋ ਜਾਵੇ ਤਾਂ ਝੁਲਸ ਰੋਗ ਉਪਰਲੇ ਪੱਤਿਆਂ ਦੇ ਤਣੇ ਉੱਤੇ ਬਹੁਤ ਜਲਦੀ
ਫੈਲ ਜਾਂਦਾ ਹੈ ਅਤੇ ਹਵਾ ਰਾਹੀਂ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਚਲਾ ਜਾਂਦਾ ਹੈ।
- ਜੇ ਮੌਸਮ ਵਿੱਚ ਨਮੀਂ ਜਿਆਦਾ ਦੇਰ ਤੱਕ ਬਣੀ ਰਹੇ ਤਾਂ ਇਹ ਬੀਮਾਰੀ ਭਿਆਨਕ ਰੂਪ ਧਾਰਨ ਕਰ ਲੈਂਦੀ
ਹੈ। ਆਮ ਤੌਰ ਤੇ ਬੀਮਾਰੀ ਨੂੰ ਖੇਤ ਵਿੱਚ ਪੂਰੀ ਤਰ੍ਹਾਂ ਫੈਲਣ ਵਾਸਤੇ ਪੰਜ ਜੀਵਨ ਚੱਕਰ ਲੱਗ ਜਾਂਦੇ
ਹਨ। ਤਿੰਨ ਕੁ ਹਫਤਿਆਂ ਵਿੱਚ ਪੂਰਾ ਖੇਤ ਤਬਾਹ ਹੋ ਸਕਦਾ ਹੈ। ਖੁਸ਼ਕ ਅਤੇ ਧੁੱਪ ਵਾਲੇ ਮੌਸਮ ਦੇ
ਪਰਤਣ ਨਾਲ ਬੀਮਾਰੀ ਦਾ ਵਾਧਾ ਰੁੱਕ ਜਾਂਦਾ ਹੈ।
- ਅਨੁਕੂਲ ਹਾਲਤਾਂ ਵਿੱਚ ਆਲੂਆਂ ਦੀ ਇੱਕ ਹੈਕਟੇਅਰ ਫਸਲ ਤਬਾਹ ਕਰਨ ਲਈ ਸਿਰਫ ਇੱਕ ਬੀਮਾਰ ਆਲੂ ਹੀ
ਕਾਫੀ ਹੁੰਦਾ ਹੈ।
|
|