ਵੈੱਬ ਅਧਾਰਿਤ ਆਲੂਆਂ ਦੇ ਪਿਛੇਤਾ ਝੁਲਸ ਰੋਗ ਲਈ
ਨਿਰਣਾਇਕ ਪ੍ਰਣਾਲੀ
ਅੰਗਰੇਜ਼ੀ ਵਿੱਚ
ਮੁੱਖ ਪੰਨਾ ਆਲੂਆਂ ਦਾ ਪਿਛੇਤਾ ਝੁਲਸ ਰੋਗ-ਨਕਸ਼ੇ ਪ੍ਰੋਜੈਕਟ ਸੰਬੰਧੀ ਜਾਣਕਾਰੀ ਅਕਸਰ ਪੁੱਛੇ ਜਾਣ ਵਾਲੇ ਸਵਾਲ
ਪੰਜਾਬ ਵਿੱਚ ਆਲੂਆਂ ਦੀ ਪੈਦਾਵਾਰ
ਆਲੂਆਂ ਦਾ ਪਿਛੇਤਾ ਝੁਲਸ ਰੋਗ
ਝੁਲਸ ਰੋਗ ਦੇ ਵਾਧੇ ਲਈ ਅਨੁਕੂਲ ਹਾਲਤਾਂ
ਝੁਲਸ ਰੋਗ ਦੀ ਰੋਕਥਾਮ
ਝੁਲਸ ਰੋਗ ਦੀ ਰੋਕਥਾਮ ਵਾਸਤੇ ਸਾਵਧਾਨੀਆਂ ਅਤੇ ਕੁਝ ਜਰੂਰੀ ਨੁਕਤੇ
ਸੰਪਰਕ ਕਰੋ
ਪੰਜਾਬ ਵਿੱਚ ਸਵੈਚਾਲਿਕ ਮੌਸਮ ਸਟੇਸ਼ਨਾਂ ਦੀ ਸਥਿਤੀ
ਪ੍ਰੋਜੈਕਟ ਸੰਬੰਧੀ ਜਾਣਕਾਰੀ

ਵੈੱਬ ਅਧਾਰਿਤ ਆਲੂਆਂ ਦੇ ਪਿਛੇਤਾ ਝੁਲਸ ਰੋਗ ਲਈ ਨਿਰਣਾਇਕ ਪ੍ਰਣਾਲੀ ਪ੍ਰੋਜੈਕਟ ਮਹਿਕਮਾ ਸਾਇੰਸ ਅਤੇ ਤਕਨਾਲੌਜੀ, ਨਵੀਂ ਦਿੱਲੀ, ਭਾਰਤ ਸਰਕਾਰ ਵੱਲੋਂ (ਜੁਲਾਈ 2008 ਤੋਂ ਜੁਲਾਈ 2011) ਤਿੰਨ ਸਾਲ ਲਈ ਮੰਨਜੂਰ ਕੀਤਾ ਗਿਆ ਸੀ। ਇਸ ਪ੍ਰੋਜੈਕਟ ਦਾ ਮੁੱਖ ਮੰਤਵ ਮੌਸਮੀ ਤੱਤਾਂ (ਔਸਤ ਨਮੀਂ ਅਤੇ ਔਸਤ ਤਾਪਮਾਨ) ਦੇ ਆਧਾਰ ਤੇ ਇਹੋ ਜਿਹੀ ਨਿਰਣਾਇਕ ਪ੍ਰਣਾਲੀ ਦਾ ਨਿਰਮਾਣ ਕਰਨਾ ਹੈ ਜੋ ਕਿ ਆਲੂਆਂ ਦੇ ਪਿਛੇਤੇ ਝੁਲਸ ਰੋਗ ਨੂੰ ਆਉਣ ਤੋਂ ਪਹਿਲਾਂ ਹੀ ਸੁਚੇਤ ਕਰ ਸਕੇ। ਇਸ ਦਾ ਮੁੱਖ ਮੰਤਵ ਇੱਕ ਸਧਾਰਣ ਕੰਪਿਊਟਰ ਅਧਾਰਿਤ ਬੀਮਾਰੀ ਬਾਰੇ ਭਵਿੱਖਬਾਣੀ ਕਰਨ ਵਾਲਾ ਮਾਡਲ ਤਿਆਰ ਕਰਨਾ ਹੈ ਜਿਸ ਤੋਂ ਇੰਟਰਨੈੱਟ ਰਾਹੀਂ ਕਿਸਾਨ ਬੀਮਾਰੀ ਆਉਣ ਬਾਰੇ ਅਗੇਤੀ ਜਾਣਕਾਰੀ ਲੈ ਸਕਣ। ਇਹ ਮਾਡਲ ਔਸਤ ਨਮੀਂ ਅਤੇ ਔਸਤ ਤਾਪਮਾਨ ਤੇ ਅਧਾਰਿਤ ਹੈ। ਇਨ੍ਹਾਂ ਦੇ ਆਧਾਰ ਤੇ ਆਲੂਆਂ ਦੇ ਪਿਛੇਤੇ ਝੁਲਸ ਰੋਗ ਆਉਣ ਦੀ ਅਗੇਤੀ ਜਾਣਕਾਰੀ ਲਈ ਜਾ ਸਕਦੀ ਹੈ।

ਇਸ ਪ੍ਰੋਜੈਕਟ ਅਧੀਨ ਦੋ ਸਵੈਚਾਲਿਕ (ਆਟੋਮੈਟਿਕ) ਮੌਸਮ ਸਟੇਸ਼ਨ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਆਲੂ ਉਤਪਾਦਕ ਖੇਤਰਾਂ ਵਿੱਚ ਲਗਾਏ ਗਏ ਹਨ। ਇਨ੍ਹਾਂ ਤੋਂ ਇਲਾਵਾ ਚਾਰ ਸਵੈਚਾਲਿਕ (ਆਟੋਮੈਟਿਕ) ਮੌਸਮ ਸਟੇਸ਼ਨ ਨੈਸ਼ਨਲ ਹੌਰਟੀਕਲਚਰ ਮਿਸ਼ਨ ਦੀ ਮੱਦਦ ਨਾਲ ਜਲੰਧਰ, ਕਪੂਰਥਲਾ, ਰੋਪੜ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਲਗਾਏ ਗਏ ਹਨ। ਇਨ੍ਹਾਂ ਸਟੇਸ਼ਨਾਂ ਤੋਂ ਰੋਜਾਨਾ ਘੰਟੇ-ਘੰਟੇ ਦੇ ਆਧਾਰ ਤੇ ਮੌਸਮ ਸੰਬੰਧੀ ਤੱਤਾਂ ਜਿਵੇਂ ਕਿ ਤਾਪਮਾਨ, ਨਮੀਂ, ਪੱਤਿਆਂ ਦੀ ਨਮੀਂ, ਹਵਾ ਦੀ ਦਿਸ਼ਾ ਅਤੇ ਹਵਾ ਦੀ ਗਤੀ ਆਦਿ ਦੇ ਅੰਕੜੇ ਪ੍ਰਾਪਤ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਅੰਕੜਿਆਂ ਨੂੰ ਇਕੱਠਾ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੌਦਾ ਰੋਗ ਵਿਭਾਗ ਦੇ ਕੰਪਿਊਟਰ ਤੇ ਪਾਇਆ ਜਾਂਦਾ ਹੈ। ਇਨ੍ਹਾਂ ਮੌਸਮੀ ਅੰਕੜਿਆਂ ਦੇ ਆਧਾਰ ਤੇ ਵੱਖ-ਵੱਖ ਜ਼ਿਲਿਆਂ ਵਿੱਚ ਬੀਮਾਰੀ ਆਉਣ ਦੀ ਮਾਤਰਾ ਕੱਢੀ ਜਾਂਦੀ ਹੈ ਜਿਸ ਨੂੰ 1 ਤੋਂ 4 ਦੀ ਸੰਖਿਆ ਵਿੱਚ ਦਰਸਾਇਆ ਜਾਂਦਾ ਹੈ। ਇਸ ਦੇ ਆਧਾਰ ਤੇ ਹੀ ਕਿਸਾਨਾਂ ਨੂੰ ਉੱਲੀਨਾਸ਼ਕ ਦਵਾਈਆਂ ਦੇ ਛਿੜਕਾਅ ਸ਼ੁਰੂ ਕਰਨ ਜਾਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਨਿਰਣਾਇਕ ਪ੍ਰਣਾਲੀ ਆਲੂਆਂ ਦੇ ਪਿਛੇਤੇ ਝੁਲਸ ਰੋਗ ਦੀ ਸਮੇਂ ਸਿਰ ਰੋਕਥਾਮ ਕਰਨ ਲਈ ਬਹੁਤ ਜਿਆਦਾ ਲਾਹੇਵੰਦ ਹੈ ਅਤੇ ਇਸ ਨਾਲ ਉੱਲੀਨਾਸ਼ਕ ਦਵਾਈਆ ਦੀ ਲੋੜ ਤੋਂ ਵੱਧ ਵਰਤੋਂ ਨੂੰ ਵੀ ਘਟਾਇਆ ਜਾ ਸਕਦਾ ਹੈ।

49127
© 2009 - - ਪੰਜਾਬ ਖੇਤੀਬਾੜੀ ਯੂਨੀਵਰਸਿਟੀ