|
ਝੁਲਸ ਰੋਗ ਦੀ ਰੋਕਥਾਮ ਵਾਸਤੇ ਸਾਵਧਾਨੀਆਂ ਅਤੇ
ਕੁਝ ਜਰੂਰੀ ਨੁਕਤੇ
|
- ਹਮੇਸ਼ਾ ਸਿਹਤਮੰਦ ਬੀਜ ਦੀ ਹੀ ਵਰਤੋਂ ਕਰੋ।
- ਗੁਦਾਮਾਂ ਦੇ ਲਾਗੇ ਛਾਂਟੀ ਕੀਤੇ ਆਲੂਆਂ ਦੇ
ਢੇਰ ਨਸ਼ਟ ਕਰ ਦੇਣੇ ਚਾਹੀਦੇ ਹਨ।
- ਮੁੱਖ ਫਸਲ ਤੇ ਇਡੋਫਿਲ ਐਮ 45/ ਮਾਸ ਐਮ-45/ ਮਾਰਕਜੈਬ
ਜਾਂ ਕਵਚ ਜਾਂ ਐਂਟਰਾਕੋਲ ਜਾਂ ਮਾਰਕਕਾਪਰ ਦਾ ਛਿੜਕਾਅ ਬੀਮਾਰੀ
ਦਾ ਹਮਲਾ ਹੋਣ ਤੋਂ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਕਰ ਦੇਣਾ ਚਾਹੀਦਾ ਹੈ। ਬਾਰਿਸ਼ ਪੈ
ਜਾਣ ਤੇ ਇਹ ਛਿੜਕਾਅ ਫਿਰ ਦੁਹਰਾਉ।
- ਚੰਗੀ ਤਰ੍ਹਾਂ ਛਿੜਕਾਅ ਵਾਸਤੇ ਸਹੀ ਨੋਜ਼ਲ, ਲੋੜੀਂਦਾ ਪਾਣੀ (250-350 ਲਿਟਰ) ਅਤੇ
ਦਵਾਈ ਦੀ ਸਹੀ ਮਾਤਰਾ ਵਰਤੋਂ।
- ਅਨੁਕੂਲ ਮੌਸਮ ਦੀਆਂ ਹਾਲਤਾਂ ਵਿੱਚ ਜੇ ਬੀਮਾਰੀ ਆਉਣ ਦੀ ਸੰਭਾਵਨਾ ਜਿਆਦਾ ਹੋਵੇ, ਤਾਂ
ਰਿਡੋਮਿਲ ਗੋਲਡ ਜਾਂ ਸੈਕਟਿਨ ਜਾਂ ਈਕੂਏਸ਼ਨ ਪ੍ਰੋ ਜਾਂ ਰੀਵਸ
ਜਾਂ ਕਰਜ਼ੇਟ ਐਮ-8 ਦਾ ਛਿੜਕਾਅ ਕਰਨਾ ਚਾਹੀਦਾ ਹੈ।
- ਇਕੱਲੀ ਮੈਟਾਲੈਕਸਿਲ ਦਵਾਈ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਮੈਟਾਲੈਕਸਿਲ
ਅਤੇ ਮੈਂਕੋਜ਼ੇਬ ਦੇ ਆਪ ਬਣਾਏ ਮਿਸ਼ਰਣ ਵਰਤਣੇ ਚਾਹੀਦੇ ਹਨ।
- ਉੱਚੀਆਂ ਖੇਲਾਂ ਬਣਾਉਣੀਆਂ ਚਾਹੀਦੀਆਂ ਹਨ, ਤਾਂ ਕਿ ਆਲੂਆਂ ਨੂੰ ਬੀਮਾਰੀ ਨਾ ਲੱਗ ਸਕੇ।
- ਬੱਦਲਵਾਈ ਵਾਲੇ ਦਿਨਾਂ ਦੌਰਾਨ ਫਸਲ ਨੂੰ ਪਾਣੀ ਘੱਟ ਲਾਓ ਤਾਂ ਜੋ ਨਮੀਂ ਦੀ ਮਾਤਰਾ
ਘੱਟ ਰਹੇ ਅਤੇ ਬੀਮਾਰੀ ਵੀ ਘੱਟ ਵਧੇ।
- ਪਤਰਾਲ ਕੱਟਣ ਤੋਂ 2-3 ਹਫਤਿਆਂ ਬਾਅਦ ਹੀ ਆਲੂ ਪੁੱਟਣੇ ਚਾਹੀਦੇ ਹਨ।
- ਪੁਟਾਈ ਤੋਂ ਬਾਅਦ ਠੰਡੇ ਗੋਦਾਮਾਂ ਵਿੱਚ ਰੱਖਣ ਤੋਂ ਪਹਿਲਾਂ ਅਤੇ ਬੀਜਾਈ ਵੇਲੇ ਬੀਮਾਰ
ਆਲੂ ਛਾਂਟੀ ਕਰਕੇ ਨਸ਼ਟ ਕਰ ਦੇਣੇ ਚਾਹੀਦੇ ਹਨ।
- ਬਿਨਾਂ ਸਿਫਾਰਿਸ਼ ਕੀਤੀਆਂ ਬੇਪਛਾਣ ਤੇ ਬੇਨਾਮ ਕਿਸਮਾਂ ਨਹੀਂ ਬੀਜਣੀਆਂ ਚਾਹੀਦੀਆਂ।
- ਕਿੰਨੂ ਦੇ ਬਾਗਾਂ ਵਿੱਚ ਆਲੂ ਨਾ ਬੀਜੋ। ਕਿਉਂਕਿ ਅਜਿਹਾ ਕਰਨ ਨਾਲ ਆਲੂਆਂ ਦੀ ਫਸਲ
ਨੂੰ ਨਮੀਂ ਮਿਲ ਜਾਂਦੀ ਹੈ ਜਿਸ ਕਰਕੇ ਬੀਮਾਰੀ ਲੱਗਣ ਦੀ ਸੰਭਾਵਨਾ ਜਿਆਦਾ ਵੱਧ ਜਾਂਦੀ
ਹੈ।
|
|