
ਪੀ.ਏ.ਯੂ.- ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਬਲਾਚੌਰ ਨੇੜੇ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪੰਜਾਬ ਵਿਖੇ ਸਥਿਤ ਹੈ। ਇਹ ਕਾਲਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਛੇ ਕਾਂਸਟੀਚੂਐਂਟ ਕਾਲਜਾਂ ਵਿੱਚੋਂ ਪਹਿਲਾਂ ਕਾਲਜ ਹੈ ਜੋ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮੁੱਖ ਕੈਂਪਸ ਤੋਂ ਬਾਹਰ ਹੈ। ਇਸ ਸਥਾਨ 'ਤੇ ਪਹਿਲਾਂ ਹੀ ਪੀ.ਏ.ਯੂ. ਵੱਲੋਂ ਪੰਜਾਬ ਦੇ ਕੰਢੀ ਖੇਤਰ ਦੀਆਂ ਖੋਜ ਲੋੜਾਂ ਨੂੰ ਪੂਰਾ ਕਰਨ ਲਈ 1982 ਵਿੱਚ ਖੇਤਰੀ ਖੋਜ ਕੇਂਦਰ ਸਥਾਪਿਤ ਕੀਤਾ ਗਿਆ ਸੀ। ਇਸ ਕਾਲਜ ਵਿੱਚ ਬੀ.ਐਸ.ਸੀ. ਖੇਤੀਬਾੜੀ (ਆਨਰਜ਼) 4-ਸਾਲਾ ਡਿਗਰੀ ਪ੍ਰੋਗਰਾਮ ਚੱਲ ਰਿਹਾ ਹੈ। ਕਾਲਜ ਵਿੱਚ ਫਸਲ ਵਿਗਿਆਨ, ਭੂਮੀ ਵਿਗਿਆਨ, ਪਲਾਂਟ ਬਰੀਡਿੰਗ, ਪੌਦਾ ਯੋਗ ਵਿਗਿਆਨ, ਖੇਤੀ-ਮੌਸਮ, ਐਗਰੋ-ਫੋਰੈਸਟਰੀ, ਐਗਰੀਕਲਚਰ ਇਕਨਾਮਿਕਸ, ਐਗਰੀਕਲਚਰ ਐਕਸਟੈਂਸ਼ਨ, ਕੀਟ ਵਿਗਿਆਨ, ਫਲ ਵਿਗਿਆਨ, ਸਬਜੀ ਵਿਗਿਆਨ, ਫੁੱਲ ਵਿਗਿਆਨ, ਭੂਮੀ ਅਤੇ ਪਾਣੀ ਇੰਜਨੀਅਰਿੰਗ, ਕੰਪਿਊਟਰ ਸਾਇੰਸ ਅਤੇ ਬੇਸਿਕ ਸਾਇੰਸਜ਼ ਵਿੱਚ ਮੁਹਾਰਤ ਵਾਲੇ ਉੱਚ ਯੋਗਤਾ ਪ੍ਰਾਪਤ ਅਤੇ ਕਾਬਲ ਅਧਿਆਪਕ ਹਨ। ਖੇਤੀਬਾੜੀ ਗ੍ਰੈਜੂਏਟ ਵਿਦਿਆਰਥੀਆਂ ਲਈ ਬੈਂਕਾਂ, ਬੀਜ ਉਤਪਾਦਨ ਕੰਪਨੀਆਂ, ਖੇਤੀ ਰਸਾਇਣ ਉਦਯੋਗ, ਫੂਡ ਪ੍ਰੋਸੈਸਿੰਗ ਉਦਯੋਗ, ਬਾਇਓਟੈਕਨਾਲੋਜੀਕਲ ਪ੍ਰਯੋਗਸ਼ਾਲਾਵਾਂ ਆਦਿ ਵਿੱਚ ਨੌਕਰੀਆਂ ਦੇ ਅਨੇਕਾਂ ਮੌਕੇ ਮੌਜੂਦ ਹਨ। ਇਸ ਦੇ ਨਾਲ ਹੀ ਇਹ ਗ੍ਰੇਜੂਏਟ ਖੇਤੀਬਾੜੀ, ਬਾਗਬਾਨੀ ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗਾਂ ਅਤੇ ਇਫਕੋ, ਕ੍ਰਿਭਕੋ, ਮਾਰਕਫੈੱਡ ਆਦਿ ਵਰਗੀਆਂ ਵੱਖ-ਵੱਖ ਸੰਸਥਾਵਾਂ ਵਿੱਚ ਖੇਤੀਬਾੜੀ ਵਿਕਾਸ ਅਫਸਰ ਅਤੇ ਭੂਮੀ ਸੰਭਾਲ ਅਫਸਰ ਵਜੋਂ ਨੌਕਰੀ ਵੀ ਪ੍ਰਾਪਤ ਕਰ ਸਕਦੇ ਹਨ। ਉਹ ਸਫਲ ਉੱਦਮੀ ਵੀ ਬਣ ਸਕਦੇ ਹਨ। ਅਕਾਦਮਿਕਤਾ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਭਾਰਤ ਅਤੇ ਵਿਦੇਸ਼ ਵਿੱਚ ਉੱਚ ਸਿੱਖਿਆ (ਐਮ.ਐਸ.ਸੀ. ਅਤੇ ਪੀ.ਐਚ.ਡੀ.) ਲਈ ਜਾ ਸਕਦੇ ਹਨ।
|