ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਪਿ੍ਰਅੰਕਾ ਨੂੰ ਬੀਤੇ ਦਿਨੀਂ ਯੁਵਾ ਖੋਜੀ ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਪੁਰਸਕਾਰ ਉਹਨਾਂ ਨੂੰ ਜੈਪੁਰ ਦੀ ਸੁਰੇਸ਼ ਗਿਆਨ ਵਿਹਾਰ ਯੂਨੀਵਰਸਿਟੀ ਵਿਖੇ ਕਰਵਾਈ ਗਈ ਸਥਿਰ ਭਵਿੱਖ ਲਈ ਵਿਕਸਿਤ ਖੇਤੀ ਅਤੇ ਭੋਜਨ ਤਰੀਕਿਆਂ ਬਾਰੇ 11ਵੀਂ ਰਾਸ਼ਟਰੀ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ।
ਕੁਮਾਰੀ ਪਿ੍ਰਅੰਕਾ ਨੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮਾਹਿਰ ਡਾ. ਪੂਜਾ ਦੀ ਅਗਵਾਈ ਵਿਚ ਖਰਾਬ ਹੋਏ ਅੰਗੂਰਾਂ ਦੀ ਗਰੀਨ ਤਕਨਾਲੋਜੀ ਸੰਬੰਧੀ ਖੋਜ ਕੀਤੀ। ਉਹਨਾਂ ਨੂੰ ਪ੍ਰਧਾਨਮੰਤਰੀ ਖੋਜ ਫੈਲੋਸ਼ਿਪ ਦੇ ਕੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਭਾਰਤ ਸਰਕਾਰ ਨੇ ਪੀ ਐੱਚ ਡੀ ਲਈ ਪਹਿਲਾਂ ਹੀ ਪ੍ਰਾਯੋਜਿਤ ਕੀਤਾ ਹੋਇਆ ਹੈ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਮਾਈਕ੍ਰੋਬਾਇਓਲੋਜੀ ਵਿਭਾਗ ਦੇ ਮੁਖੀ ਡਾ. ਉਰਮਿਲਾ ਫੁਟੇਲਾ ਨੇ ਕੁਮਾਰੀ ਪਿ੍ਰਅੰਕਾ ਅਤੇ ਉਹਨਾਂ ਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। |