New Version

Punjab Agricultural University - PAU

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Year of Education & Service
| | | | | PAU Admissions | Recruitments | | | |
Home News / ਖ਼ਬਰਾਂ
ਦੋ ਦਿਨੀ ਵਿਰਾਸਤੀ ਅਤੇ ਕੋਮਲ ਕਲਾਵਾਂ ਦੇ ਮੁਕਾਬਲਿਆਂ ਦੀ ਵਰਕਸ਼ਾਪ ਦਾ ਆਯੋਜਨ
01-10-2025

ਪੀ.ਏ.ਯੂ. ਅੰਤਰ-ਕਾਲਜ ਯੁਵਕ ਮੇਲੇ ਦੀ ਵਿਰਾਸਤੀ ਅਤੇ ਕੋਮਲ ਕਲਾਵਾਂ ਦੀਆਂ ਵੰਨਗੀਆਂ ਵਿੱਚ ਦਿਲਚਸਪੀ ਲੈਣ ਵਾਲੇ ਯੂਨੀਵਰਸਿਟੀ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣ ਅਤੇ ਹੋਰ ਨਿਖਾਰਣ ਲਈ ਨਿਰਦੇਸ਼ਕ ਵਿਦਿਆਰਥੀ ਭਲਾਈ ਦਫਤਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਦੋ ਦਿਨ ਦੀ ਕਲਾ-ਵਰਕਸ਼ਾਪ ਦਾ ਆਯੋਜਨ ਮਿਤੌ 29 ਅਤੇ 30 ਸਤੰਬਰ, 2025 ਨੂੰ ਵਿਦਿਆਰਥੀ ਭਵਨ ਵਿਖੇ ਕੀਤਾ ਗਿਆ।

ਮੁੱਖ ਮਹਿਮਾਨ ਡਾ ਰਿਸ਼ੀਪਾਲ ਸਿੰਘ (ਆਈ ਏ ਐਸ), ਰਜਿਸਟਰਾਰ, ਪੀ ਏ ਯੂ ਨੇ ਕਿਹਾ ਕਿ ਵਿਦਿਆਰਥੀਆਂ ਦੇ ਜੀਵਨ ਵਿੱਚ ਪੜਾਈ ਦੇ ਨਾਲ ਨਾਲ ਸਾਹਿਤ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ।

ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ ਨਿਰਮਲ ਜੌੜਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਸਲਾਨਾ ਅੰਤਰ ਕਾਲਜ ਯੁਵਕ ਮੇਲਾ ਨਵੰਬਰ ਮਹੀਨੇ ਕੈਂਪਸ ਵਿਖੇ ਕਰਵਾਇਆ ਜਾਣਾ ਹੈ। ਜਿਸ ਵਿੱਚ ਪੀ.ਏ.ਯੂ. ਦੇ ਵੱਖ-ਵੱਖ ਕਾਲਜਾਂ ਅਤੇ ਸੰਸਥਾਵਾਂ ਦੇ ਵਿਦਿਆਰਥੀ ਲੋਕ ਨਾਚ, ਸੰਗੀਤ, ਕੋਮਲ ਕਲਾਵਾਂ, ਵਿਰਾਸਤੀ ਕਲਾਵਾਂ, ਸਾਹਿਤਕ ਅਤੇ ਰੰਗ ਮੰਚ ਸ਼੍ਰੇਣੀਆਂ ਦੀਆਂ ਵੱਖ ਵੱਖ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਡਾ ਜੌੜਾ ਨੇ ਦੱਸਿਆ ਕਿ, ਇਸ ਸਾਲ ਯੂਨੀਵਰਸਿਟੀ ਦੇ ਅੰਤਰ-ਕਾਲਜ ਯੁਵਕ ਮੇਲੇ ਵਿੱਚ ਵਿਰਾਸਤੀ ਕਲਾਵਾਂ ਦੀ ਸ਼੍ਰੇਣੀ ਵਿੱਚ ਗੁੱਡੀਆਂ ਪਟੋਲੇ ਬਣਾਉਣਾ, ਕਰੋਸ਼ੀਆਂ ਕੋਮਲ ਕਲਾਵਾਂ ਸ਼੍ਰੇਣੀ ਵਿੱਚ ਗਰਾਫਟੀ ਅਤੇ ਲੋਕ ਨਾਚ ਸ਼੍ਰੇਣੀ ਵਿੱਚ ਕੋਰਿਓਗ੍ਰਾਫੀ ਦੇ ਨਵੇਂ ਮੁਕਾਬਲੇ ਪਹਿਲੀ ਵਾਰ ਕਰਵਾਏ ਜਾਣਗੇ।

ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ (ਕਲਚਰ), ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਭਾਗੀਦਾਰ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਅਤੇ ਉਹਨਾਂ ਦੇ ਹੁਨਰ ਨੂੰ ਹੋਰ ਨਿਖਾਰਣ ਲਈ ਇਸ ਦੋ ਦਿਨ ਦੀ ਕਲਾ-ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਡਾ ਰੁਪਿੰਦਰ ਨੇ ਦੱਸਿਆ ਕਿ ਵਿਰਾਸਤੀ ਕਲਾਵਾਂ ਦੀਆਂ ਵੰਨਗੀਆਂ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਲੋਕ ਕਲਾਵਾਂ ਦੇ ਮਾਹਿਰ ਅਤੇ ਪੰਜਾਬੀ ਲੇਖਕ ਡਾ ਕਿਰਪਾਲ ਕਜ਼ਾਕ ਵਿਦਿਆਰਥੀਆਂ ਦੇ ਰੂਬਰੂ ਹੋਏ। ਡਾ ਕਜ਼ਾਕ ਨੇ ਵਿਦਿਆਰਥੀਆਂ ਨੂੰ ਇੰਨੂ ਬੁਣਨਾ, ਛਿੱਕੂ ਬੁਣਨਾ, ਫੁੱਲਕਾਰੀ ਕੱਢਣਾ, ਮਿੱਟੀ ਦੇ ਖਿਡੌਣੇ ਬਣਾਉਨਾ, ਨਾਲੇ ਬੁਣਨਾ, ਪੀੜ੍ਹੀ ਬੁਣਨਾ, ਪੱਖੀ ਬੁਣਨਾ, ਬੁਣਾਈ, ਦਸੂਤੀ ਦੀ ਕਢਾਈ, ਮੁਹਾਵਰੇਦਾਰ ਵਾਰਤਾਲਾਪ, ਵਿਰਾਸਤੀ ਪ੍ਰਸ਼ਨੋਤਰੀ ਦੀਆਂ ਵੰਨਗੀਆਂ ਦੇ ਸਬੰਧੀ ਜਾਣਕਾਰੀ ਸਾਂਝੀ ਕੀਤੀ। ਕੋਮਲ ਕਲਾਵਾਂ ਦੀਆਂ ਵੰਨਗੀਆਂ ਲਈ ਉੱਘੇ ਆਰਟਿਸਟ ਸ਼੍ਰੀ ਹਨੀਸ਼ ਕਾਂਤ ਨੇ ਵਿਦਿਆਰਥੀਆਂ ਨਾਲ ਗ੍ਰਾਫਟੀ, ਕੋਲਾਜ਼ ਬਣਾਉਨਾ, ਪੋਸਟਰ ਮੇਕਿੰਗ, ਕਾਰਟੂਨਿੰਗ, ਰੰਗੋਲੀ, ਮਹਿੰਦੀ, ਕਲੇਅ ਮਾਡਲੰਿਗ, ਪੇਟਿੰਗ, ਫੋਟੋਗ੍ਰਾਫੀ, ਡੂਡਲਿੰਗ, ਕੈਲੀਗ੍ਰਾਫੀ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਯੂਨੀਵਰਸਿਟੀ ਦੇ ਰਜਿਸਟਰਿੰਗ ਅਫਸਰ, ਸ. ਸਤਵੀਰ ਸਿੰਘ ਨੇ ਦੱਸਿਆ ਕਿ ਇਸ ਦੋ ਦਿਨ ਦੀ ਕਲਾ-ਵਰਕਸ਼ਾਪ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਕੈਂਪਸ ਦੇ ਸਾਰੇ ਕਾਲਜ ਅਤੇ ਪੀ.ਏ.ਯੂ. ਐਗਰੀਕਲਚਰ ਕਾਲਜ, ਬੱਲੋਵਾਲ ਸੌਂਖੜੀ ਤੋਂ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ ਵੱਖ ਵੰਨਗੀਆਂ ਸਬੰਧੀ ਮਾਹਿਰਾਂ ਤੋਂ ਸਿਖਲਾਈ ਲਈ। ਇਸ ਵਰਕਸ਼ਾਪ ਦੌਰਾਨ ਡਾ ਕਮਲਜੀਤ ਸਿੰਘ ਸੂਰੀ (ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ), ਡਾ ਵਿਸ਼ਾਲ ਬੈਕਟਰ (ਪ੍ਰਧਾਨ ਯੂ ਡੀ ਡੀ ਐਮ ਸੀ) ਡਾ ਅਭੀਸ਼ੇਕ ਸ਼ਰਮਾ (ਪ੍ਰਧਾਨ ਯੂਨੀਵਰਸਿਟੀ ਫਾਈਨ ਆਰਟਸ ਕਲੱਬ) ਅਤੇ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਤੋਂ ਸਬੰਧਤ ਅਧਿਆਪਕ ਇੰਚਾਰਜ ਵੀ ਸ਼ਾਮਲ ਹੋਏ।

Technology Marketing
and IPR Cell

Total visitors 6043274

 
© Punjab Agricultural University Disclaimer | Privacy Policy | Contact Us