ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ “ਮਧੂ ਮੱਖੀ ਪਾਲਣ” ਸੰਬਧੀ ਸਿਖਲਾਈ ਕੋਰਸ ਦਾ ਆਯੋਜਨ ਮਿਤੀ 24 ਤੋਂ 30 ਸਤੰਬਰ 2025 ਤੱਕ ਕੀਤਾ ਗਿਆ।ਇਹ ਸਿਖਲਾਈ ਕੋਰਸ ਖਾਸਕਰ ਸੀਮਾ ਸੁਰੱਖਿਆ ਬੱਲ ਦੇ ਜਵਾਨਾਂ ਲਈ ਲਗਾਇਆ ਗਿਆ ਸੀ।
ਸਿਖਿਆਰਥੀਆਂ ਨਾਲ ਰੂਬਰੂ ਹੁੰਦਿਆਂ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ, ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ ਅਤੇ ਮਧੂ ਮੱਖੀ ਪਾਲਣ ਦੀ ਸਹਾਇਕ ਕਿੱਤੇ ਵਜੋਂ ਮਹੱਤਤਾ ਬਾਰੇ ਚਾਨਣਾ ਪਾਇਆ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ), ਡਾ. ਪ੍ਰਭਜੋਤ ਕੌਰ, ਨੇ ਮਧੂ ਮੱਖੀ ਪਾਲਣ ਦੀ ਮੁੱਢਲੀ ਜਾਣਕਾਰੀ, ਮਧੂ-ਮੱਖੀ ਕਟੁੰਬਾਂ ਦੀ ਮੌਸਮੀ ਸਾਂਭ-ਸੰਭਾਲ, ਸ਼ਹਿਦ ਕੱਢਣਾ, ਸ਼ਹਿਦ ਮੱਖੀਆਂ ਦੇ ਦੁਸ਼ਮਣ ਤੇ ਕੀੜਿਆਂ ਦੀ ਰੋਕਥਾਮ ਅਤੇ ਸ਼ਹਿਦ ਮੱਖੀਆਂ ਤੋਂ ਮਿਲਣ ਵਾਲੇ ਪਦਾਰਥਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਦਕਿ ਸਹਾਇਕ ਪ੍ਰੌਫੈਸਰ (ਗ੍ਰਹਿ ਵਿਗਿਆਨ), ਡਾ. ਸੁਖਦੀਪ ਕੌਰ, ਵੱਲੋਂ ਸ਼ਹਿਦ ਦੀ ਖੁਰਾਕੀ ਮਹੱੱਤਤਾ ਤੇ ਇਸ ਦੇ ਮੁੱਲ ਵਾਧੇ ਬਾਰੇ ਦੱਸਿਆ ਗਿਆ।
ਇਸ ਸਿਖਲਾਈ ਦੌਰਾਨ ਸਹਾਇਕ ਸਿਖਲਾਈ ਸੈਂਟਰ, ਸੀਮਾ ਸੁਰੱਖਿਆ ਬੱਲ ਕੈਂਪ, ਖੜਕਾਂ ਅਤੇ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਜਵਾਨਾਂ ਨੂੰ ਵਿਧੀ ਪ੍ਰਦਰਸ਼ਨ ਰਾਂਹੀ ਮਧੂ-ਮੱਖੀਆਂ ਦੇ ਡੱਬਿਆਂ ਦੀ ਜਾਂਚ ਅਤੇ ਸੰਭਾਲ ਬਾਰੇ ਹੱਥੀਂ ਸਿਖਲਾਈ ਦਿੱਤੀ ਗਈ। |