New Version

Punjab Agricultural University - PAU

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Year of Education & Service
| | | | | PAU Admissions | Recruitments | | | |
Home News / ਖ਼ਬਰਾਂ
ਪੀ ਏ ਯੂ ਨੇ ਗੰਨੇ ਦੇ ਰਸ ਦੀ ਬੋਤਲਬੰਦ ਤਕਨਾਲੋਜੀ ਲਈ ਮਹਾਂਰਾਸ਼ਟਰ ਦੀ ਫਰਮ ਨਾਲ ਸਮਝੌਤਾ ਕੀਤਾ
30-09-2025 Read in English

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਮਹਾਰਾਸ਼ਟਰ ਸਥਿਤ ਇਕ ਫਰਮ ਗੰਨਾ ਹਾਊਸ, ਭੋਰ ਟਾਊਨਸ਼ਿਪ, ਨਾਸ਼ਿਕ ਨਾਲ ਗੰਨੇ ਦੇ ਜੂਸ ਦੀ ਬੋਤਲਿੰਗ ਤਕਨਾਲੋਜੀ ਦੇ ਵਪਾਰੀਕਰਨ ਲਈ ਇਕ ਸਮਝੌਤਾ ਕੀਤਾ। ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਦੇ ਪ੍ਰਤੀਨਿਧ ਨੇ ਸਮਝੌਤੇ 'ਤੇ ਹਸਤਾਖਰ ਕੀਤੇ। ਸਮਝੌਤੇ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ ਮਹੇਸ਼ ਕੁਮਾਰ ਅਤੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ ਖੁਸ਼ਦੀਪ ਧਰਨੀ ਵੀ ਮੌਜੂਦ ਰਹੇ।

ਹਾਜ਼ਿਰ ਮਾਹਿਰਾਂ ਨੇ ਡਾ: ਪੂਨਮ ਏ. ਸਚਦੇਵ, ਪ੍ਰਿੰਸੀਪਲ ਫੂਡ ਟੈਕਨਾਲੋਜਿਸਟ ਨੂੰ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਸ ਤਕਨੀਕ ਦੇ ਵਪਾਰੀਕਰਨ ਲਈ ਕੀਤੇ ਗਏ ਸ਼ਾਨਦਾਰ ਯਤਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ ਦੀ ਵੀ ਤਾਰੀਫ਼ ਕੀਤੀ ਕਿ ਇਸ ਤਕਨੀਕ ਨੂੰ ਦੇਸ਼ ਦੇ ਹੋਰ ਸੂਬਿਆਂ ਵਿਚ ਪਸਾਰਿਆ ਜਾ ਰਿਹਾ ਹੈ।

ਡਾ ਪੂਨਮ ਸਚਦੇਵ, ਨੇ ਦੱਸਿਆ ਕਿ ਗੰਨੇ ਦੇ ਰਸ ਨੂੰ ਸੂਖਮ ਜੀਵਾਂ ਨੂੰ ਮਾਰਨ ਅਤੇ ਸ਼ੈਲਫ ਲਾਈਫ ਵਧਾਉਣ ਲਈ ਥਰਮਲ ਤੌਰ 'ਤੇ ਪ੍ਰੋਸੈਸ ਕੀਤਾ ਜਾਂਦਾ ਹੈ, ਇਸ ਤਰ੍ਹਾਂ ਸੜਕ ਕਿਨਾਰੇ ਵਿਕਰੇਤਾਵਾਂ ਦੇ ਮੁਕਾਬਲੇ ਇੱਕ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਫਾਈ ਉਤਪਾਦ ਪੇਸ਼ ਕਰਦਾ ਹੈ। ਇਹ ਹਰ ਤਰਾਂ ਦੇ ਰਸਾਇਣ ਤੋਂ ਵੀ ਮੁਕਤ ਹੈ।

ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਪੀਏਯੂ ਨੇ ਵਖ ਵਖ ਤਕਨਾਲੋਜੀਆਂ ਦੇ ਪਸਾਰ ਲਈ ਦੇਸ਼ ਭਰ ਦੀਆਂ ਫਰਮਾਂ ਨਾਲ ਸੰਧੀਆਂ ਕੀਤੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੀਏਯੂ ਗੰਨੇ ਦੇ ਜੂਸ ਦੀ ਬੋਤਲਿੰਗ ਤਕਨਾਲੋਜੀ ਨੂੰ ਆਮ ਲੋਕਾਂ ਤਕ ਪੁਚੌਂਵਾਲੀ ਵਚਨਬੱਧ ਹੈ।

Technology Marketing
and IPR Cell

Total visitors 6047617

 
© Punjab Agricultural University Disclaimer | Privacy Policy | Contact Us