ਸ਼੍ਰੀਮਤੀ ਗੁਰਪ੍ਰੀਤ ਕੌਰ, ਪਤਨੀ ਸ਼੍ਰੀ ਲਖਵਿੰਦਰ ਸਿੰਘ, ਪਿੰਡ ਕਲਿਆਣ, ਜ਼ਿਲ੍ਹਾ ਪਟਿਆਲਾ ਨੂੰ ਖਾਧ ਪ੍ਰੋਸੈਸਿੰਗ ਉਦਯੋਗ ਮੰਤਰਾਲੇ (MoFPI) ਵੱਲੋਂ ਵਰਲਡ ਫੂਡ ਇੰਡੀਆ 2025 ਵਿੱਚ ਸ਼ਮੂਲੀਅਤ ਲਈ ਨਾਮਜ਼ਦ ਕੀਤਾ ਗਿਆ। ਇਹ ਸਮਾਗਮ 25–29 ਸਤੰਬਰ 2025 ਨੂੰ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੂੰ ਇਕ ਪ੍ਰਦਰਸ਼ਨੀ ਸਟਾਲ ਪ੍ਰਦਾਨ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਆਪਣੇ ਪ੍ਰੋਸੈਸ ਕੀਤੇ ਉਤਪਾਦ ਪ੍ਰਦਰਸ਼ਿਤ ਕੀਤੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਵੱਲੋਂ ਵੀ ਉਨ੍ਹਾਂ ਦੀ ਭੋਜਨ ਪ੍ਰੋਸੈਸਿੰਗ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਨੂੰ ਸਰਦਾਰਨੀ ਜਗਬੀਰ ਕੌਰ ਸਮਾਰਕ ਐਵਾਰਡ ਕਿਸਾਨ ਮੇਲੇ (26–27 ਸਤੰਬਰ 2025) ਦੌਰਾਨ ਪ੍ਰਦਾਨ ਕੀਤਾ ਗਿਆ।
ਕੇ.ਵੀ.ਕੇ., ਪਟਿਆਲਾ ਦੀ ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਦੱਸਿਆ ਕਿ ਗੁਰਪ੍ਰੀਤ ਕੌਰ ਨੂੰ ਪੇਂਡੂੰ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਪੰਜਾਬ ਰਾਜ ਤੋਂ ਲੱਖਪਤੀ ਦੀਦੀ ਵਜੋਂ ਵੀ ਚੁਣਿਆ ਗਿਆ ਸੀ ਅਤੇ ਉਨ੍ਹਾਂ ਨੂੰ ਨਵੀਂ ਦਿੱਲੀ ਵਿੱਚ ਇਸ ਦੇ ਉਦਘਾਟਨੀ ਸਮਾਰੋਹ ਵਿੱਚ ਸਪੀਕਰ ਵੱਜੋਂ ਬੁਲਾਇਆ ਗਿਆ ਸੀ।
ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ ਨੇ ਉਨ੍ਹਾਂ ਦੇ ਉਦਯਮੀ ਦ੍ਰਿਸ਼ਟੀਕੋਣ ਦੀ ਪ੍ਰਸ਼ੰਸਾ ਕੀਤੀ ਅਤੇ ਮੁੱਲ ਵਾਧੇ ਰਾਹੀਂ ਵਿਭਿੰਨਤਾ ਵੱਲ ਉਨ੍ਹਾਂ ਦੀ ਲਗਨ ਦੀ ਸਰਾਹਨਾ ਕੀਤੀ। |