ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੋ ਰੋਜ਼ਾ ਕਿਸਾਨ ਮੇਲੇ ਦੇ ਦੂਜੇ ਦਿਨ ਖੇਤ ਜਿਣਸਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚੋਂ ਡਰੈਗਨ ਫਰੂਟ ਦਾ ਪਹਿਲਾ ਇਨਾਮ ਸ. ਪ੍ਰਗਟ ਸਿੰਘ ਪੁੱਤਰ ਚਰਨ ਸਿੰਘ ਪਿੰਡ ਮਰਗਿੰਦਪੁਰਾ, ਜ਼ਿਲ੍ਹਾ ਤਰਨਤਾਰਨ, ਦੂਜਾ ਇਨਾਮ ਗੁਰਮੀਤ ਸਿੰਘ ਧਾਲੀਵਾਲ ਪੁੱਤਰ ਜਗਤਾਰ ਸਿੰਘ ਪਿੰਡ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਨੂੰ ਮਿਲਿਆ| ਮਾਲਟੇ ਵਿਚ ਪਹਿਲਾ ਇਨਾਮ ਅਜੀਤ ਕੁਮਾਰ ਪੁੱਤਰ ਇੰਦਰ ਸਿੰਘ ਪਿੰਡ ਖਾਟਵਾਂ ਅਬੋਹਰ, ਦੂਜਾ ਇਨਾਮ ਆਰੀਅਨ ਪੁੱਤਰ ਦਲੀਪ ਕੁਮਾਰ ਪਿੰਡ ਖੂਹੀਆ ਸਰਵਰ ਜ਼ਿਲ੍ਹਾ ਅਬੋਹਰ ਨੂੰ ਹਾਸਲ ਹੋਇਆ| ਲਸਣ ਵਿਚ ਪਹਿਲਾ ਇਨਾਮ ਭੁਪਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਅਤੇ ਦੂਸਰਾ ਇਨਾਮ ਰਾਜਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਵਹਾਬਵਾਲਾ ਜ਼ਿਲ੍ਹਾ ਫਾਜ਼ਿਲਕਾ ਦੇ ਹਿੱਸੇ ਆਇਆ| ਘੀਆ ਕੱਦੂ ਗੁਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਪਿੰਡ ਸਿਧਾਣਾ ਜ਼ਿਲ੍ਹਾ ਬਠਿੰਡਾ ਨੂੰ ਮਿਲਿਆ| ਮਿਰਚ ਵਿਚ ਪਹਿਲੇ ਦੋ ਇਨਾਮ ਕ੍ਰਮਵਾਰ ਅਰਵਿੰਦ ਆਹੂਜਾ ਪੁੱਤਰ ਸੁਰਿੰਦਰ ਮੋਹਨ ਪਿੰਡ ਮੋੜੀ ਖੇੜਾ ਜ਼ਿਲ੍ਹਾ ਫਾਜ਼ਿਲਕਾ ਅਤੇ ਦੂਸਰਾ ਸਰਬਜੀਤ ਸਿੰਘ ਪੁੱਤਰ ਸ਼ਬੇਗ ਸਿੰਘ ਪਿੰਡ ਪੱਧਰੀ ਜ਼ਿਲ੍ਹਾ ਫਿਰੋਜ਼ਪੁਰ, ਭਿੰਡੀ ਵਿਚ ਪਹਿਲਾ ਇਨਾਮ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਜਲਵੇੜੀ ਗਹਿਲਾ ਜ਼ਿਲ੍ਹਾ ਫਤਿਹਗੜ ਸਾਹਿਬ ਅਤੇ ਦੂਜਾ ਅਮਰਬੀਰ ਸਿੰਘ ਪੁੱਤਰ ਸੱਜਣ ਸਿੰਘ ਪਿੰਡ ਚੌਂਕ ਰਾਈਆਂ ਜ਼ਿਲ੍ਹਾ ਗੁਰਦਾਸਪੁਰ, ਪਿਆਜ਼ ਵਿਚ ਪਹਿਲੇ ਦੋ ਇਨਾਮ ਕੁਲਦੀਪ ਸਿੰਘ ਪੁੱਤਰ ਸੇਵਾ ਸਿੰਘ ਪਿੰਡ ਬੋਦੀਵਾਲਾ, ਖੜਕ ਸਿੰਘ ਜ਼ਿਲ੍ਹਾ ਮੁਕਤਸਰ ਅਤੇ ਜਿੱਕੀ ਸਿੰਘ ਪੁੱਤਰ ਨਾਇਬ ਸਿੰਘ ਪਿੰਡ ਰਾਮੇਆਣਾ ਜ਼ਿਲ੍ਹਾ ਫਰੀਦਕੋਟ ਨੂੰ ਮਿਲੇ| ਦੂਸਰਾ ਇਨਾਮ ਤੀਰਥ ਸਿੰਘ ਕਹਿਲ ਪੁੱਤਰ ਬੂਟਾ ਸਿੰਘ ਪਿੰਡ ਸੰਦੌੜ ਜ਼ਿਲ੍ਹਾ ਮਲੇਰਕੋਟਲਾ ਦੇ ਹਿੱਸੇ ਆਏ| ਤੋਰੀ ਵਿਚ ਪਹਿਲਾ ਇਨਾਮ ਜਸਪਾਲ ਸਿੰਘ ਪੁੱਤਰ ਮੱਖਣ ਸਿੰਘ ਪਿੰਡ ਲਹਿਰਾਬੇਗਾ ਜ਼ਿਲ੍ਹਾ ਬਠਿੰਡਾ ਅਤੇ ਕਰੇਲਾ ਵਿਚ ਪਹਿਲਾ ਇਨਾਮ ਸਤਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਪਿੰਡ ਨੀਲਾ ਨਲੋਆ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮਿਲੇ| ਚਿੱਬੜ ਦੇ ਮੁਕਾਬਲਿਆਂ ਵਿਚ ਪਹਿਲਾ ਇਨਾਮ ਕੰਵਰਬੀਰ ਸਿੰਘ ਪੁੱਤਰ ਦਵਿੰਦਰ ਸਿੰਘ ਪਿੰਡ ਕੂਲੀਆ ਕਪੂਰਥਲਾ ਨੂੰ ਮਿਲਿਆ| ਅਮਰੂਦ ਵਿਚ ਪਹਿਲਾ ਇਨਾਮ ਅਭੈ ਨੈਨ ਪੁੱਤਰ ਅਨਿਰੁੱਧ ਕੁਮਾਰ ਪਿੰਡ ਬੋਦੀਵਾਲਾ ਪਿੱਠ ਅਬੋਹਰ ਨੂੰ ਅਤੇ ਦੂਜਾ ਇਨਾਮ ਮੁਖਤਿਆਰ ਸਿੰਘ ਪੁੱਤਰ ਚੰਚਲ ਸਿੰਘ ਨਾਗੋਕੇ ਜ਼ਿਲ੍ਹਾ ਤਰਨਤਾਰਨ ਨੂੰ ਮਿਲਿਆ| ਔਲੇ ਵਿਚ ਪਹਿਲਾ ਇਨਾਮ ਬਲਬੀਰ ਸਿੰਘ ਪੁੱਤਰ ਨਛੱਤਰ ਸਿੰਘ ਪਿੰਡ ਧਰਮਗੜ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਨਿੰਬੂ ਵਿਚ ਪਹਿਲਾ ਇਨਾਮ ਰਮਨਪ੍ਰੀਤ ਸਿੰਘ ਪੁੱਤਰ ਅਮਰਜੀ ਸਿੰਘ ਪਿੰਡ ਬਿਰੜਵਾਲ, ਗੰਨਾ ਵਿਚ ਪਹਿਲਾ ਇਨਾਮ ਜੈਵੀਰ ਜਾਖੜ ਪੁੱਤਰ ਅਜੈਵੀਰ ਜਾਖੜ ਪਿੰਡ ਪੰਜ ਕੋਸੀ ਅਬੋਹਰ, ਨਰਮਾ ਵਿਚ ਪਹਿਲਾ ਇਨਾਮ ਪਰਵਿੰਦਰ ਕੁਮਾਰ ਪੁੱਤਰ ਕਸ਼ਮੀਰ ਚੰਦ ਪਿੰਡ ਝੋਟਿਆ ਵਾਲਾ ਜ਼ਿਲ੍ਹਾ ਫਾਜ਼ਿਲਕਾ ਨੂੰ ਮਿਲਿਆ|
500 ਤੋਂ ਵਧੇਰੇ ਕਿਸਾਨਾਂ ਨੂੰ ਪ੍ਰੋਸੈਸਿੰਗ ਅਤੇ ਮੁੱਲਵਾਧੇ ਨਾਲ ਜੋੜਨ ਲਈ ਅਤੇ 250 ਤੋਂ ਵਧੇਰੇ ਲੋਕਾਂ ਨੂੰ ਸਵਾ ਕਰੋੜ ਰੁਪਏ ਦੀ ਇਮਦਾਦ ਦਿਵਾਉਣ ਲਈ ਪਿੰਡ ਬੱਠਾ ਖੁਰਦ ਫਤਿਹਗੜ੍ਹ ਸਾਹਿਬ ਦੇ ਸ. ਹਰਚੰਦ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ|
ਸਟਾਲ ਮੁਕਾਬਲਿਆਂ ਵਿਚ ਟਰੈਕਟਰ, ਕੰਬਾਈਨ ਰਿਪੇਅਰ ਥਰੈਸ਼ਰ ਸ਼੍ਰੇਣੀ ਵਿਚ ਮੈਸ. ਐਸਕੋਰਟ ਕੰਬੋਟਾ, ਟਰੈਕਟਰ ਨਾਲ ਚੱਲਣ ਵਾਲੇ ਸਾਜੋ ਸਮਾਨ ਵਿਚ ਮੈਸ. ਮੈਸ਼ਿਓਗੈਸਪਾਰਡੋ ਨੂੰ ਪਹਿਲਾ, ਇਲੈਕਟ੍ਰਿਕ ਮੋਟਰਜ਼, ਇੰਜਨ ਅਤੇ ਪੰਪਸੈੱਟ ਆਦਿ ਸ਼੍ਰੇਣੀ ਵਿਚ ਮੈਸ. ਹਰਨੂਰ ਇੰਜਨੀਅਰਿੰਗ ਵਰਕਸ ਨੂੰ ਪਹਿਲਾ, ਐਗਰੋ ਪ੍ਰੋਸੈਸਿੰਗ ਮਸ਼ੀਨਰੀ ਵਿਚ ਮੈਸ. ਨਟਰਾਜ ਆਟਾ ਚੱਕੀ ਨੂੰ ਪਹਿਲਾ, ਖਾਦਾਂ ਵਿਚ ਮੈਸ. ਚੰਬਲ ਫਾਰਟੀਲਾਈਜ਼ਰ ਐਂਡ ਕੈਮੀਕਲ ਲਿਮਿਟਡ ਨੂੰ ਪਹਿਲਾ ਅਤੇ ਕੀਟਨਾਸ਼ਕਾਂ ਵਿਚ ਮੈਸ. ਆਈ ਪੀ ਐੱਲ ਬਾਇਲੋਜੀਕਲ ਲਿਮਿਟਡ ਨੂੰ ਪਹਿਲਾ ਸਥਾਨ ਹਾਸਲ ਹੋਇਆ|
ਪ੍ਰਦਰਸ਼ਨੀਆਂ ਵਿਚ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਨੂੰ ਪਹਿਲਾ ਅਤੇ ਭੂਮੀ ਵਿਗਿਆਨ ਵਿਭਾਗ ਨੂੰ ਦੂਜਾ ਇਨਾਮ ਹਾਸਲ ਹੋਇਆ| ਪੰਜਾਬ ਨੌਜਵਾਨ ਸੰਸਥਾ ਵਿਚ ਖੇਤੀ ਸਲਾਹਕਾਰ ਸੇਵਾ ਕੇਂਦਰ ਹੁਸ਼ਿਆਰਪੁਰ ਨੂੰ ਪਹਿਲਾ ਅਤੇ ਖੇਤੀ ਸਲਾਹਕਾਰ ਸੇਵਾ ਕੇਂਦਰ ਤਰਨਤਾਰਨ ਅਤੇ ਫਾਜ਼ਿਲਕਾ ਨੂੰ ਦੂਜਾ ਇਨਾਮ ਹਾਸਲ ਹੋਇਆ|
ਉੱਦਮਸ਼ੀਲਤਾ ਵਿਚ ਸ਼੍ਰੀ ਕੁਲਦੀਪ ਸਿੰਘ ਪੁੱਤਰ ਜਸਵੀਰ ਸਿੰਘ ਨੂੰ ਅਤੇ ਦੂਜਾ ਇਨਾਮ ਸ੍ਰੀਮਤੀ ਸ਼ੇਰੋ ਰਾਣੀ ਪੁੱਤਰੀ ਸ਼੍ਰੀ ਸਤਪਾਲ ਨੂੰ ਦੂਜਾ ਸਥਾਨ ਹਾਸਲ ਹੋਇਆ| |