ਪੀ.ਏ.ਯੂ-ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੀ ਐਨਐੱਸਐੱਸ ਯੂਨਿਟ ਵੱਲੋਂ ਐਨਐੱਸਐੱਸ ਦਿਵਸ ਅਤੇ ਸ਼ਹੀਦ- ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਦੀ ਜਨਮ ਦਿਵਸ ਨੂੰ ਸਮਰਪਿਤ ਇੱਕ ਪੋਸਟਰ ਨਿਰਮਾਣ ਮੁਕਾਬਲੇ ਦਾ ਆਯੋਜਨ ਕੀਤਾ ਗਆਿ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਭਾਰਤੀ ਆਜ਼ਾਦੀ ਸੰਘਰਸ਼ ਅਤੇ ਦੇਸ਼ ਭਗਤੀ ਦੇ ਵਿਸ਼ਿਆਂ 'ਤੇ ਆਪਣੀ ਕਲਾ ਰਾਹੀਂ ਸ਼ਾਨਦਾਰ ਪੋਸਟਰ ਤਿਆਰ ਕੀਤੇ। ਵਿਦਿਆਰਥੀਆਂ ਵਿੱਚ ਕਾਫੀ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਦੇਖਣ ਨੂੰ ਮਿਲੀ।
ਇਸ ਮੌਕੇ ਡਾ. ਮਨਮੋਹਨਜੀਤ ਸਿੰਘ, ਡੀਨ, ਖੇਤੀਬਾੜੀ ਕਾਲਜ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਰਗੇ ਨੌਜਵਾਨਾਂ ਨੇ ਦੇਸ਼ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਅਤੇ ਅਸੀਂ ਆਪਣੇ ਵਿਦਿਆਰਥੀਆਂ ਵਿੱਚ ਵੀ ਇਹੀ ਜਜ਼ਬਾ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ। ਐਨਐੱਸਐੱਸ ਦੇ ਰਾਹੀਂ ਸਮਾਜ ਸੇਵਾ ਅਤੇ ਦੇਸ਼ ਭਗਤੀ ਦੇ ਮੂਲ ਮੰਤਵਾਂ ਨੂੰ ਅੱਗੇ ਲੈ ਕੇ ਜਾਣ ਦੀ ਲੋੜ ਹੈ।
ਡਾ. ਬੀ.ਐਸ. ਭੋਪਲੇ, ਐਨਐੱਸਐੱਸ ਪ੍ਰੋਗਰਾਮ ਅਫਸਰ ਨੇ ਕਿਹਾ ਵਿਦਿਆਰਥੀਆਂ ਵੱਲੋਂ ਪੋਸਟਰਾਂ ਰਾਹੀਂ ਦਿੱਤੇ ਗਏ ਸੰਦੇਸ਼ ਕਾਬਿਲ-ਏ-ਤਾਰੀਫ ਹਨ। ਸ਼ਹੀਦ ਭਗਤ ਸਿੰਘ ਜੀ ਦੇ ਵਿਚਾਰ ਅੱਜ ਵੀ ਨੌਜਵਾਨੀ ਲਈ ਰਾਹਦਾਰੀ ਹਨ।
ਡਾ. ਸਰਵਣ ਕੁਮਾਰ, ਕੋਆਰਡੀਨੇਟਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਸਾਂਝੀ ਵਿਰਾਸਤ ਨਾਲ ਜੋੜਦੇ ਹਨ। ਭਵਿੱਖ ਵਿੱਚ ਵੀ ਐਨਐੱਸਐੱਸ ਯੂਨਿਟ ਵੱਲੋਂ ਹੋਰ ਸਮਾਜਿਕ ਕਾਰਜ ਕਰਵਾਏ ਜਾਣਗੇ। ਇਸ ਮੌਕੇ ਡਾ. ਮਨਜੀਤ ਕੌਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸਮਾਗਮ ਦੀ ਸੰਚਾਲਨਾ ਐਨਐੱਸਐੱਸ ਯੂਨਿਟ ਵੱਲੋਂ ਕੀਤੀ ਗਈ। |