ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਰਾਸ਼ਟਰੀ ਪੋਸ਼ਣ ਮਹੀਨਾ 2025 ਮਨਾਉਣ ਲਈ ਜਾਗਰੂਕਤਾ ਕੈਂਪਾਂ ਦੀ ਇਕ ਲੜੀ ਚਲਾਈ| ਇਸ ਲੜੀ ਤਹਿਤ ਕਾਲਜ ਜਾਣ ਵਾਲੇ ਵਿਦਿਆਰਥੀਆਂ, ਨੌਜਵਾਨਾਂ ਅਤੇ ਖਿਡਾਰੀਆਂ ਨੂੰ ਪੋਸ਼ਣ ਦੇ ਮਹੱਤਵ ਤੋਂ ਜਾਣੂੰ ਕਰਵਾ ਕੇ ਸਿਹਤਮੰਦ ਖੁਰਾਕ ਆਦਤਾਂ ਬਾਰੇ ਦੱਸਿਆ ਗਿਆ| ਇਸ ਪਹਿਲਕਦਮੀ ਵਿਚ ਪੀ.ਏ.ਯੂ., ਗਡਵਾਸੂ ਅਤੇ ਡੀ ਐੱਮ ਸੀ ਹਸਪਤਾਲ ਸਾਂਝੇ ਤੌਰ ਤੇ ਸ਼ਾਮਿਲ ਸਨ|
ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਅਤੇ ਗੁਰੂ ਅੰਗਦ ਦੇਵ ਵੈਟਨਰੀ ਯੂਨਵਿਰਸਿਟੀ ਵਿਚ ਲਾਏ ਜਾਗਰੂਕਤਾ ਕੈਂਪਾਂ ਦੌਰਾਨ 650 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ| ਇਸ ਦੌਰਾਨ ਮੁੱਖ ਵਿਸ਼ੇਸ਼ਤਾ ਦੇ ਤੌਰ ਤੇ ਸਰੀਰਿਕ ਜਾਚ ਕੀਤੀ ਗਈ| ਇਸੇ ਦੇ ਅਨੁਸਾਰ ਖੁਰਾਕ ਅਤੇ ਪੋਸ਼ਣ ਸੰਬੰਧੀ ਲੋੜਾਂ ਬਾਰੇ ਦੱਸਿਆ ਗਿਆ ਤਾਂ ਜੋ ਸੰਬੰਧਿਤ ਵਿਅਕਤੀ ਆਪਣੇ ਪੋਸ਼ਣ ਬਾਰੇ ਜਾਗਰੂਕ ਹੋ ਸਕੇ| ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਜੀ ਐੱਸ ਸੰਧੂ ਅਤੇ ਗਡਵਾਸੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਆਰ ਐੱਸ ਗਰੇਵਾਲ ਨੇ ਇਹਨਾਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ| ਇਸ ਦੌਰਾਨ ਸੰਤੁਲਿਤ ਪੋਸ਼ਣ ਪ੍ਰਬੰਧ ਦੇ ਮਹੱਤਵ ਤੋਂ ਨੌਜਵਾਨਾਂ ਨੂੰ ਜਾਣੂੰ ਕਰਵਾਉਣ ਲਈ ਮਾਹਿਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ|
ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਇਹਨਾਂ ਕਦਮਾਂ ਦੀ ਸ਼ਲਾਘਾ ਕੀਤੀ| ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਸਿਹਤਮੰਦ ਸਮਾਜ ਦੀ ਉਸਾਰੀ ਲਈ ਨੌਜਵਾਨ ਵਰਗ ਨੂੰ ਪੋਸ਼ਕ ਖੁਰਕਾ ਦੇਣ ਬਾਰੇ ਅਜਿਹੇ ਕੈਂਪਾਂ ਦੇ ਮਹੱਤਵ ਨੂੰ ਦ੍ਰਿੜ ਕਰਵਾਇਆ|
ਇਸ ਦੌਰਾਨ ਡਾ. ਰੇਣੂੰਕਾ ਅਗਰਵਾਲ ਅਤੇ ਡਾ. ਅਮਰਜੀਤ ਕੌਰ ਨੇ ਵਿਭਾਗ ਦੇ ਮਾਸਟਰਜ਼ ਵਿਦਿਆਰਥੀਆਂ ਨਾਲ ਰਲ ਕੇ ਬਾਖੂਬੀ ਇਹਨਾਂ ਕੈਂਪਾਂ ਦਾ ਆਯੋਜਨ ਕੀਤਾ| ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਵੀ ਇਹਨਾਂ ਕੈਂਪਾਂ ਦਾ ਭਰਪੂਰ ਲਾਹਾ ਲਿਆ| |